
ਖੇਤੀ ਕਾਨੂੰਨ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ 'ਤੇ ਕਾਂਗਰਸ-ਭਾਜਪਾ ਦੋਵੇਂ ਦੋਸ਼ੀ : ਬਸਪਾ ਪੰਜਾਬ
ਚੰਡੀਗੜ੍ਹ, 24 ਸਤੰਬਰ (ਨੀਲ ਭਾਲਿੰਦਰ ਸਿੰਘ): ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਗੜੀ ਨੇ ਅੱਜ ਅੰਮ੍ਰਿਤਸਰ ਦੀ ਧਰਤੀ ਉਪਰ ਵਰਕਰਾਂ ਦੇ ਵਿਸ਼ਾਲ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਬਿਲਾਂ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਖ਼ਾਮੀਆਂ ਪਿੱਛੇ ਕਾਂਗਰਸ ਅਤੇ ਭਾਜਪਾ ਦੋਵੇਂ ਦੋਸ਼ੀ ਹਨ। ਖੇਤੀ ਬਿਲਾਂ ਦਾ ਪਾਸ ਹੋਣਾ ਅਤੇ ਕਿਸਾਨ ਦੇ ਅੰਦੋਲਨ ਲਈ ਭਾਜਪਾ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਵੀ ਬਰਾਬਰ ਦਾ ਦੋਸ਼ੀ ਹੈ। ਅਕਾਲੀ ਦਲ ਨੇ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਆਰਡੀਨੈਂਸਾਂ ਦਾ ਕੈਬਨਿਟ ਮੀਟਿੰਗ ਵਿਚ ਸਮਰਥਨ ਹੀ ਨਹੀਂ ਕੀਤਾ ਸਗੋਂ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਬਾਦਲ, ਪ੍ਰਧਾਨ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਮੇਂ-ਸਮੇਂ ਤੇ ਮੀਡੀਆ ਵਿਚ ਆ ਕੇ ਖੇਤੀ ਬਿਲਾਂ ਦਾ ਸਮਰਥਨ ਵੀ ਕੀਤਾ, ਪ੍ਰੰਤੂ ਕਿਸਾਨਾਂ ਦੇ ਭਾਰੀ ਵਿਰੋਧ ਕਰਨ ਅਕਾਲੀ ਦਲ ਪਿੱਛੇ ਹਟਿਆ ਹੈ, ਜਦੋਂ ਕਿ ਬਸਪਾ ਇਸ ਗੱਲ ਦੀ ਨਿੰਦਾ ਕਰਦੀ ਕਿ ਅਕਾਲੀ ਦਲ ਹਾਲੇ ਵੀ ਐਨਡੀਏ ਦਾ ਹਿੱਸਾ ਚਲ ਰਿਹਾ ਹੈ ਅਤੇ ਕਿਸਾਨਾਂ ਨੂੰ ਧੋਖਾ ਦੇ ਰਿਹਾ ਹੈ।