
ਇਸ ਸਾਲ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੋ ਜਾਵੇਗੀ - ਸੁਖਬੀਰ ਬਾਦਲ
ਚੰਡੀਗੜ੍ਹ - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਕਿਸਾਨੀ ਹੱਕਾਂ ਲਈ ਸੰਘਰਸ਼ ਵਿੱਢ ਲਿਆ ਹੈ।
Shiromani Akali Dal
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਿਸਾਨਾਂ ਦੇ ਹੱਕਾਂ ਲਈ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣ ਵਾਲੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਟਰੈਕਟਰ 'ਤੇ ਰੋਡ ਸ਼ੋਅ ਕੱਢਿਆ ਗਿਆ। ਸੁਖਬੀਰ ਬਾਦਲ ਆਪਣੇ ਬਾਦਲ ਪਿੰਡ ਤੋਂ ਚਲ ਕੇ ਲੰਬੀ ਧਰਨੇ 'ਚ ਪਹੁੰਚੇ। ਧਰਨੇ ਤੋਂ ਲਾਈਵ ਹੋ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਮਜ਼ਦੂਰਾਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਸਾਡੀਆਂ ਕਿੰਨੀਆਂ ਪੀੜ੍ਹੀਆ ਵਿਚ ਕਿਸਾਨੀ ਚੱਲਦੀ ਆ ਰਹੀ ਹੈ।
Parkash Badal
ਜਦੋਂ ਐਂਮਰਜੈਂਸੀ ਲੱਗੀ ਸੀ ਤਾਂ ਸ਼ਬ ਤੋਂ ਪਹਿਲਾਂ ਜੇਲ੍ਹ ਵਿਚ ਜਾਣ ਲਈ ਜੋ ਜੱਥਾ ਗਿਆ ਸੀ ਉਹ ਸਰਦਾਰ ਪ੍ਰਕਾਸ਼ ਜੀ ਬਾਦਲ ਲੈ ਕੇ ਗਏ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਐਂਮਰਜੰਸੀ ਲੱਗੀ ਸੀ ਤਾਂ ਪੂਰੇ ਹਿੰਦੁਸਤਾਨ ਦੇ ਕੁੱਲ 90,000 ਤੋਂ ਵੱਧ ਲੋਕ ਗ੍ਰਿਫ਼ਤਾਰ ਹੋਏ ਸਨ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਵਿਚੋਂ 60 ਹਜ਼ਾਰ ਸ਼੍ਰੋਮਣੀ ਅਕਾਲੀ ਦਲ ਦੇ ਸਨ ਤਾਹੀਓ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜੱਥੇਬੰਦੀ ਕਿਹਾ ਜਾਂਦਾ ਹੈ। ਬਾਦਲ ਨੇ ਕਿਹਾ ਇਸ ਸਾਲ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੋ ਜਾਵੇਗੀ।
Sukhbir Badal with Captain Amarinder singh
ਉਹਨਾਂ ਕਿਹਾ ਕਿ ਮੇਰੇ ਨਾਲੋਂ ਜ਼ਿਆਦਾ ਕਿਸਾਨ ਭਰਾ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣਦੇ ਹਨ ਤੇ ਪੰਜਾਬ ਵਿਚੋਂ ਹਰ ਇਕ ਘਰ ਦਾ ਬੰਦਾ ਐਂਮਰਜੈਂਸੀ ਦੇ ਸਮੇਂ ਉਹਨਾਂ ਨਾਲ ਜੇਲ੍ਹ ਵਿਚ ਵੀ ਗਿਆ ਹੋਵੇਗਾ। ਉਹਨਾਂ ਕਿਹਾ ਕਿ ਜੇ ਬਾਦਲਾਂ ਨੂੰ ਕੁਰਸੀ ਪਿਆਰੀ ਹੁੰਦੀ ਤਾਂ ਐਂਮਰਜੰਸੀ ਵੇਲੇ ਜੇਲ੍ਹਾਂ ਕਿਉਂ ਕੱਟਣੀਆਂ ਸੀ ਤੇ ਉਹ ਲੜਾਈ ਕਿਉਂ ਲੜਨੀ ਸੀ। ਆਪਣੀ ਪਾਰਟੀ ਦੀ ਹਿਮਾਇਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਜੋ ਬਿਆਨ ਦਿੰਦੇ ਫਿਰਦੇ ਨੇ ਉਹ ਅੱਜ ਤਾਂ ਘਰ ਤੋਂ ਬਾਹਰ ਨਿਕਲ ਜਾਣ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿਚ ਅੱਜ ਟਰੈਕਰ ਮਾਰਚ ਕੱਢਿਆ ਗਿਆ ਹੈ।