ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਚਮਕਾਇਆ ਪੰਜਾਬੀਆਂ ਦਾ ਨਾਮ
Published : Sep 25, 2021, 12:42 am IST
Updated : Sep 25, 2021, 12:42 am IST
SHARE ARTICLE
image
image

ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਚਮਕਾਇਆ ਪੰਜਾਬੀਆਂ ਦਾ ਨਾਮ


ਹਰਦਿਤ ਸਿੰਘ ਵਲੋਂ ਬਣਾਏ ਪ੍ਰਾਜੈਕਟ ਨਾਲ ਅੱਖਾਂ ਦੇ ਇਲਾਜ ਨੂੰ  ਸਸਤਾ ਬਣਾਇਆ ਜਾ ਸਕੇਗਾ

ਵਾਟਰਲੂ, 24 ਸਤੰਬਰ : ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ ਭਰ ਵਿਚ ਚਮਕਾ ਦਿਤਾ ਹੈ | ਉਨਟਾਰੀਉ ਸੂਬੇ 'ਚ ਪੈਂਦੇ ਵਾਟਰਲੂ ਸ਼ਹਿਰ ਦੇ ਵਾਸੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ ਕੇਅਰ (ਅੱਖਾਂ ਦੀ ਦੇਖਭਾਲ) ਪ੍ਰਾਜੈਕਟ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਲਈ ਕਰਵਾਏ ਗਏ ਯੂਰਪੀ ਯੂਨੀਅਨ ਕੰਟੈਸਟ ਵਿਚ ਭੇਜਿਆ ਗਿਆ ਸੀ, ਜਿਸ ਨੇ ਦੂਜਾ ਇਨਾਮ ਜਿੱਤ ਲਿਆ ਹੈ |
ਸਪੇਨ ਦੇ ਸਲਾਮਾਂਕਾ ਸ਼ਹਿਰ 'ਚ ਇਸ ਮਹੀਨੇ ਦੇ ਸ਼ੁਰੂ ਵਿਚ ਨੌਜਵਾਨ ਵਿਗਿਆਨੀਆਂ ਲਈ ਯੂਰਪੀ ਯੂਨੀਅਨ ਕੰਟੈਸਟ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਲਈ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਨੇ ਅਪਣੇ ਸਭ ਤੋਂ ਵਧੀਆ ਸਾਇੰਸ-ਫੇਅਰ ਪ੍ਰਾਜੈਕਟ ਭੇਜੇ ਸਨ | ਇਸੇ ਤਰ੍ਹਾਂ ਵਾਟਰਲੂ ਦੇ ਨੌਜਵਾਨ ਵਿਦਿਆਰਥੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ-ਕੇਅਰ ਪ੍ਰਾਜੈਕਟ ਵੀ ਕੈਨੇਡਾ ਵਲੋਂ ਇਸ ਕੌਮਾਂਤਰੀ ਵਿਗਿਆਨ ਮੇਲੇ ਵਿਚ ਭੇਜਿਆ ਗਿਆ ਸੀ, ਜੋ ਕਿ ਮੁਕਾਬਲੇ ਦੇ ਜੱਜਾਂ ਨੂੰ  ਵਧੀਆ ਲਗਿਆ ਤੇ ਇਸ ਦੇ ਚਲਦਿਆਂ ਹਰਦਿੱਤ ਸਿੰਘ ਦੇ ਇਸ ਪ੍ਰਾਜੈਕਟ ਨੇ ਮੇਲੇ ਵਿਚ ਦੂਜਾ ਇਨਾਮ ਜਿੱਤ ਲਿਆ |
ਦਰਅਸਲ, ਹਰਦਿੱਤ ਸਿੰਘ ਵਲੋਂ ਸਪੈਕੁਲਰ ਨਾਮ ਨਾਲ ਬਣਾਏ ਗਏ ਇਸ ਆਈ-ਕੇਅਰ ਪ੍ਰਾਜੈਕਟ ਰਾਹੀਂ ਅੱਖਾਂ ਦੇ ਇਲਾਜ ਨੂੰ  ਸਸਤਾ ਤੇ ਪਹੁੰਚਯੋਗ ਬਣਾਉਣ ਵਿਚ ਮਦਦ ਮਿਲੇਗੀ | ਇਹ ਸਫ਼ਲਤਾ ਹਾਸਲ ਕਰਨ ਮਗਰੋਂ ਹਰਦਿੱਤ ਸਿੰਘ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੇ ਵਿਗਿਆਨ ਮੇਲੇ ਵਿਚ ਬਹੁਤ ਵਧੀਆ-ਵਧੀਆ ਪ੍ਰਾਜੈਕਟ ਆਏ ਹੋਏ ਸਨ ਤੇ ਉਸ ਦੇ ਪ੍ਰਾਜੈਕਟ ਨੂੰ  ਦੂਜਾ ਸਥਾਨ ਮਿਲਣ 'ਤੇ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ | ਕਿਚਨਰ 'ਚ ਕੈਮਰੂਨ ਹਾਈਟਸ ਕਾਲਜੀਏਟ ਇੰਸਟੀਟਿਊਟ 'ਚ 10ਵੀਂ ਜਮਾਤ 'ਚ ਪੜ੍ਹਦੇ ਹਰਦਿੱਤ ਸਿੰਘ ਨੇ ਇਨ੍ਹਾਂ ਕੌਮਾਂਤਰੀ ਮੁਕਾਬਲਿਆਂ 'ਚ ਆਨਲਾਈਨ ਢੰਗ ਰਾਹੀਂ ਭਾਗ ਲਿਆ ਸੀ |

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement