
ਪਟਵਾਲੀਆ ਨਹੀਂ ਹੁਣ ਅਨਮੋਲ ਰਤਨ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
ਚੰਡੀਗੜ੍ਹ, 24 ਸਤੰਬਰ (ਗੁਰਉਪਦੇਸ਼ ਭੁੱਲਰ): ਦੀਪਇੰਦਰ ਸਿੰਘ ਪਟਵਾਲੀਆ ਨਹੀਂ ਅਤੇ ਹੁਣ ਅਨਮੋਲ ਰਤਨ ਸਿੰਘ ਸਿੱਧੂ ਹੋਣਗੇ ਪੰਜਾਬ ਦੇ ਐਡਵੋਕੇਟ ਜਨਰਲ | ਵਰਨਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਦੀ ਸਹਿਮਤੀ ਨਾਲ ਪਟਵਾਲੀਆ ਦੇ ਨਾਂ ਉਪਰ ਸਹਿਮਤੀ ਹੋ ਗਈ ਸੀ ਪਰ ਹਾਲੇ ਲਿਖਤੀ ਹੁਕਮ ਜਾਰੀ ਨਹੀਂ ਸਨ ਹੋਏ | ਪਤਾ ਲੱਗਾ ਹੈ ਕਿ ਪਟਵਾਲੀਆ ਦੇ ਨਾਂ ਨੂੰ ਲੈ ਕੇ ਕੋਈ ਵਿਵਾਦ ਖੜਾ ਹੋ ਜਾਣ ਕਾਰਨ ਪਾਰਟੀ ਅੰਦਰੋਂ ਹੀ ਵਿਰੋਧ ਦੀ ਗੱਲ ਕਾਂਗਰਸ ਹਾਈਕਮਾਨ ਤਕ ਪਹੁੰਚੀ |
ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਦੇ ਦਖ਼ਲ ਬਾਅਦ ਪਟਵਾਲੀਆ ਦੀ ਨਿਯੁਕਤੀ ਉਪਰ ਰੋਕ ਲੱਗ ਗਈ ਹੈ ਅਤੇ ਹੁਣ ਉਨ੍ਹਾਂ ਦੀ ਥਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਨਮੋਲ ਰਤਨ ਸਿੱਧੂ ਦੇ ਨਾਂ ਉਪਰ ਸਹਿਮਤੀ ਹੋਈ ਹੈ | ਸਿੱਧੂ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਨਾਮਵਰ ਵਕੀਲ ਹਨ | ਅਨਮੋਲ ਰਤਨ ਦੀ ਨਿਯੁਕਤੀ ਬਾਰੇ ਹਾਲੇ ਲਿਖਤੀ ਨੋਟੀਫ਼ੀਕੇਸ਼ਨ ਜਾਰੀ ਹੋਣਾ ਹੈ | ਉੁਹ ਪੰਜਾਬ ਦੇ 31ਵੇਂ ਐਡਵੋਕੇਟ ਜਨਰਲ ਹੋਣਗੇ |