
ਕਿਹਾ - ਪੂਰਾ ਧਿਆਨ ਕਿਸਾਨੀ ਮੋਰਚਾ ਜਿੱਤਣ ’ਤੇ'
ਚੰਡੀਗੜ੍ਹ - ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹਾਂ ਫੈਲ ਰਹੀਆਂ ਹਨ ਕਿ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਰਹੀ ਹੈ ਇਹ ਖ਼ਬਰ ਅੱਜ ਸਵੇਰੇ ਵੀ ਸਾਹਮਣੇ ਆਈ ਸੀ ਕਿ ਸੋਨੀਆ ਮਾਨ ਕੱਲ੍ਹ ਜਦੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਣਾ ਸੀ ਤਾਂ ਉਸ ਸਮੇਂ ਆਪ ਵਿਚ ਸ਼ਾਮਲ ਹੋਵੇਗੀ ਪਰ ਫਿਰ ਸੀਐੱਮ ਕੇਜਰੀਵਾਲ ਦਾ ਦੌਰਾ ਰੱਦ ਹੋ ਗਿਆ।
Sonia Mann
ਹੁਣ ਇਨ੍ਹਾਂ ਅਫਵਾਹਾਂ ਨੂੰ ਲੈ ਕੇ ਸੋਨੀਆ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਸੋਨੀਆ ਮਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ‘ਆਪ’ ’ਚ ਸ਼ਾਮਲ ਹੋਣ ਦੀਆਂ ਅਫਵਾਹਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੋਨੀਆ ਮਾਨ ਨੇ ਇਹਨਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ। ਅਜੇ ਉਸ ਦਾ ਪੂਰਾ ਧਿਆਨ ਕਿਸਾਨੀ ਮੋਰਚਾ ਜਿੱਤਣ ’ਤੇ ਹੈ।
sonia Mann
ਕਿਸਾਨੀ ਮੋਰਚਾ ਜਿੱਤਣ ਤੋਂ ਬਾਅਦ ਉਹ ਆਪਣੀਆਂ ਫ਼ਿਲਮਾਂ ਦਾ ਕੰਮ ਪੂਰਾ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਹੀ ਉਹ ਫ਼ੈਸਲਾ ਲਵੇਗੀ ਕਿ ਉਸ ਨੇ ਰਾਜਨੀਤੀ ’ਚ ਆਉਣਾ ਹੈ ਜਾਂ ਨਹੀਂ। ਦੱਸ ਦਈਏ ਕਿ ਸੋਨੀਆ ਮਾਨ ਕਿਸਾਨੀ ਮੋਰਚੇ ਨਾਲ ਸ਼ੁਰੂਆਤ ਤੋਂ ਹੀ ਜੁੜੀ ਹੋਈ ਹੈ। ਕਿਸਾਨੀ ਮੋਰਚੇ ਦੇ ਚਲਦਿਆਂ ਸੋਨੀਆ ਮਾਨ ’ਤੇ ਪਰਚੇ ਵੀ ਦਰਜ ਹੋਏ ਹਨ। ਇਸ ਦੇ ਬਾਵਜੂਦ ਵੀ ਉਙ ਨਿਡਰ ਹੋ ਕੇ ਕਿਸਾਨੀ ਮੋਰਚੇ ਨਾਲ ਜੁੜੀ ਹੋਈ ਹੈ।