ਰੁਜ਼ਗਾਰ ਦੇ ਨਾਂ 'ਤੇ ਬੇਰੁਜ਼ਗਾਰਾਂ ਨਾਲ ਹੋ ਰਿਹੈ ਭੱਦਾ ਮਜ਼ਾਕ : ਚੱਢਾ
Published : Sep 25, 2021, 12:50 am IST
Updated : Sep 25, 2021, 12:50 am IST
SHARE ARTICLE
image
image

ਰੁਜ਼ਗਾਰ ਦੇ ਨਾਂ 'ਤੇ ਬੇਰੁਜ਼ਗਾਰਾਂ ਨਾਲ ਹੋ ਰਿਹੈ ਭੱਦਾ ਮਜ਼ਾਕ : ਚੱਢਾ

ਚੰਡੀਗੜ੍ਹ, 24 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵਲੋਂ 'ਘਰ ਘਰ ਰੁਜ਼ਗਾਰ' ਪ੍ਰੋਗਰਾਮ ਰਾਹੀਂ ਸੂਬੇ ਦੇ ਢਾਈ (2.5) ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ  ਨੌਕਰੀਆਂ ਦਿਤੇ ਜਾਣ ਦੇ ਦਾਅਵੇ ਦੀ ਅੰਕੜੇ ਅਤੇ ਤੱਥ ਪੇਸ਼ ਕਰਦਿਆਂ ਪੂਰੀ ਤਰ੍ਹਾਂ ਹਵਾ ਕੱਢ ਦਿਤੀ | ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨਾ ਕੇਵਲ ਪੰਜਾਬ ਦੇ ਬੇਰੁਜ਼ਗਾਰਾਂ ਦਾ ਮਜ਼ਾਕ ਬਣਾ ਰਹੀ ਹੈ, ਸਗੋਂ ਫ਼ਰਜ਼ੀ ਅੰਕੜਿਆਂ ਨਾਲ ਧੋਖਾਧੜੀ ਵੀ ਕਰ ਰਹੀ ਹੈ | 
'ਆਪ' ਨੇ ਬੀਤੇ ਦਿਨ ਕਪੂਰਥਲਾ ਵਿਚ 'ਘਰ ਘਰ ਰੁਜ਼ਗਾਰ' ਪ੍ਰੋਗਰਾਮ ਰਾਹੀਂ ਨੌਕਰੀਆਂ ਵੰਡ ਕੇ ਆਏ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ 'ਤੇ ਕੈਪਟਨ ਅਮਰਿੰਦਰ ਸਿੰਘ ਵਾਲੇ ਰਾਹ 'ਤੇ ਤੁਰਨ ਦਾ ਦੋਸ਼ ਲਾਇਆ | ਪਾਰਟੀ ਮੁੱਖ ਦਫ਼ਤਰ 'ਤੇ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦੇ ਹੋਏ ਆਰ.ਟੀ.ਆਈ ਕਾਰਕੁੰਨ ਅਤੇ ਪਾਰਟੀ ਦੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ, ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਮੁੱਖ ਮੰਤਰੀ ਚੰਨੀ ਨੇ ਕਪੂਰਥਲਾ ਵਿਚ ਨੌਕਰੀਆਂ ਦੇ ਪੱਤਰ ਵੰਡੇ ਹਨ, ਪਰ ਇਨ੍ਹਾਂ ਨੌਕਰੀਆਂ ਦੇ ਨਾਂਅ 'ਤੇ ਨੌਜਵਾਨਾਂ ਨਾਲ ਇਹ ਭੱਦਾ ਮਜ਼ਾਕ ਕੀਤਾ ਗਿਆ ਹੈ | ਇਨ੍ਹਾਂ ਨੌਕਰੀਆਂ ਵਿਚ 30 ਹਜ਼ਾਰ ਬੀਮਾ ਏਜੰਟ, 50 ਹਜ਼ਾਰ ਵਿਕਰੇਤਾ, 5 ਹਜ਼ਾਰ ਡਿਲਿਵਰੀ ਬੁਆਏ (ਜਾਬ ਫਾਰਮ ਭਰਨਾ), 5 ਹਜ਼ਾਰ ਡਾਟਾ ਐਂਟਰੀ ਓਪਰੇਟਰ, 6 ਹਜ਼ਾਰ ਟੈਲੀਕਾਲਰ, 9 ਹਜ਼ਾਰ ਸੁਰੱਖਿਆ ਗਾਰਡ ਅਤੇ 10 ਹਜ਼ਾਰ ਅਹੁਦਿਆਂ  ਲਈ ਪੇਂਟਰ, ਵੈਲਡਰ, ਗਾਰਡਨਰ, ਚੌਕੀਦਾਰ ਅਤੇ ਇਸੇ ਤਰ੍ਹਾਂ ਦੀਆਂ ਹੋਰ ਨੌਕਰੀਆਂ ਸ਼ਾਮਲ ਹਨ | ਉਨ੍ਹਾਂ ਕਿਹਾ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਪੰਜਾਬ ਦੇ ਨੌਜਵਾਨਾਂ ਕੋਲ ਅਪਣੇ ਪੱਧਰ 'ਤੇ ਹੀ ਕੋਈ ਘਾਟ ਨਹੀਂ ਹੈ, ਤਾਂ ਸਰਕਾਰ ਨੇ ਕੀ ਰਾਹਤ ਪ੍ਰਦਾਨ ਕੀਤੀ ਹੈ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਅਪਣੇ ਮੈਨੀਫੈਸਟੋ ਵਿਚ ਘਰ-ਘਰ ਰੋਜ਼ਗਾਰ ਦੇ ਤਹਿਤ 50 ਲੱਖ ਨੌਜਵਾਨਾਂ ਨੂੰ  ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰੰਤੂ ਹੁਣ 2.5 ਲੱਖ ਰੋਜ਼ਗਾਰ ਦੇਣ ਦਾ ਦਾਅਵਾ ਵੀ ਠੀਕ ਨਹੀਂ ਹੈ | ਇਸ ਵਿਚ ਡੇਢ ਲੱਖ ਨੌਕਰੀਆਂ ਤਾਂ ਮਜ਼ਦੂਰੀ ਦੇ ਕੰਮ ਦੀਆਂ ਹਨ | ਇਨ੍ਹਾਂ ਵਿਚ ਮਕੈਨਿਕ,  ਸਫ਼ਾਈ ਕਰਮੀਂ, ਹੈਲਪਰ, ਘਰੇਲੂ ਨੌਕਰ, ਚੌਕੀਦਾਰ, ਵਾਸ਼ਮੇਨ  (ਕਾਰ ਧੋਣੇ  ਲਈ) ਸਮੇਤ ਇਸ ਪ੍ਰਕਾਰ ਦੀ ਹੋਰ ਨੌਕਰੀਆਂ ਸ਼ਾਮਲ ਹਨ |
ਦਿਨੇਸ਼ ਚੱਢਾ ਨੇ ਦਲੀਲ ਦਿਤੀ ਕਿ ਜਦੋਂ ਕਾਂਗਰਸ ਸਰਕਾਰ ਅਪਣੇ ਵਿਧਾਇਕਾਂ, ਮੰਤਰੀਆਂ ਅਤੇ ਹੋਰ ਆਗੂਆਂ ਦੇ ਬੇਟੇ- ਬੇਟੀਆਂ ਅਤੇ ਦਾਮਾਦਾਂ ਨੂੰ  ਤਹਿਸੀਲਦਾਰ, ਐਕਸਾਈਜ਼ ਇੰਸਪੈਕਟਰ ਅਤੇ ਹੋਰ ਅਹੁਦਿਆਂ ਉੱਤੇ ਵਿਸ਼ੇਸ਼ ਤਰਸ ਦੇ ਆਧਾਰ ਉੱਤੇ ਬਿਠਾ ਰਹੀ ਹੈ ਤਾਂ ਫਿਰ ਆਮ ਘਰਾਂ ਦੇ ਨੌਜਵਾਨਾਂ ਨਾਲ ਮਜ਼ਾਕ ਕਿਉਂ ਕੀਤਾ ਜਾ ਰਿਹਾ ਹੈ? ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਦੇ ਸਰਕਾਰੀ ਪੋਰਟਲ ਅਤੇ ਵੈੱਬਸਾਈਟ 'ਤੇ ਰੋਜ਼ਗਾਰ ਨਾਲ ਸਬੰਧਤ ਜਿਹੜੀਆਂ ਜਾਣਕਾਰੀਆਂ ਦਿਤੀਆਂ ਗਈਆਂ ਹਨ, ਸਬੂਤਾਂ ਨਾਲ ਸਰਕਾਰ ਦੀ ਪੋਲ ਖੋਲ੍ਹਦੀਆਂ ਹਨ | 
ਐਸਏਐਸ-ਨਰਿੰਦਰ-24-3ਸੀ
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement