
ਬਸਪਾ ਵਿਧਾਇਕ ਨਛੱਤਰਪਾਲ ਨੂੰ ਹਾਈ ਕੋਰਟ ਨੇ ਲਗਾਇਆ ਜੁਰਮਾਨਾ
ਚੰਡੀਗੜ੍ਹ, 24 ਸਤੰਬਰ (ਸੁਰਜੀਤ ਸਿੰਘ ਸੱਤੀ) : ਨਵਾਂਸ਼ਹਿਰ ਤੋਂ ਵਿਧਾਇਕ ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਾਇਕ ਨਛੱਤਰਪਾਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ | ਉਨ੍ਹਾਂ ਦੀ ਚੋਣ ਨੂੰ ਹਾਈਕੋਰਟ ਵਿਚ ਚੁਣੌਤੀ ਦਿਤੀ ਗਈ ਸੀ ਤੇ ਹਾਈਕੋਰਟ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ | ਨਛੱਤਰਪਾਲ ਦੇ ਵਕੀਲ ਹਾਲਾਂਕਿ ਬੈਂਚ ਮੁਹਰੇ ਪੇਸ਼ ਹੋ ਗਏ ਸੀ ਪਰ ਜਵਾਬ ਨਹੀਂ ਦਿਤਾ ਸੀ ਤੇ ਦੋ ਵਾਰ ਸਮਾਂ ਮੰਗ ਲਿਆ ਸੀ | ਹੁਣ ਫੇਰ ਜਵਾਬ ਲਈ ਸਮਾਂ ਮੰਗਿਆ ਗਿਆ ਪਰ ਜਸਟਿਸ ਰਾਜਬੀਰ ਸ਼ਹਿਰਾਵਤ ਦੀ ਬੈਂਚ ਨੇ ਇਸ ਵਾਰ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ ਤੇ ਇਹ ਪੈਸੇ 15 ਦਿਨਾਂ ਵਿਚ ਸੈਕਟਰ-26 ਚੰਡੀਗੜ੍ਹ ਸਥਿਤ ਬਲਾਈਾਡ ਇੰਸਟੀਚਿਊਟ ਲਈ ਜਮ੍ਹਾਂ ਕਰਵਾਉਣ ਲਈ ਹੁਕਮ ਦਿਤਾ ਹੈ | ਬਸਪਾ ਆਗੂ ਬਰਿੰਦਰ ਸਿੰਘ ਨੇ ਹੀ ਐਡਵੋਕੇਟ ਹਰਿਾਦਰਪਾਲ ਇਸਰ ਰਾਹੀਂ ਨਛੱਤਰਪਾਲ ਦੀ ਚੋਣ ਨੂੰ ਚੁਣੌਤੀ ਦਿਤੀ ਸੀ ਤੇ ਦੋਸ਼ ਲਗਾਇਆ ਸੀ ਕਿ ਅਸਲ ਵਿਚ ਬਸਪਾ ਦੀ ਟਿਕਟ ਉਨ੍ਹਾਂ ਨੂੰ ਦਿਤੀ ਗਈ ਸੀ ਤੇ ਨਛੱਤਰਪਾਲ ਬਸਪਾ ਦੇ ਅਧਿਕਾਰਤ ਉਮੀਦਵਾਰ ਹੀ ਨਹੀਂ ਸੀ ਤੇ ਇਸ ਲਿਹਾਜ ਨਾਲ ਨਛੱਤਰਪਾਲ ਵਲੋਂ ਲੜੀ ਗਈ ਚੋਣ ਬਸਪਾ ਉਮੀਦਵਾਰ ਵਜੋਂ ਲੜੀ ਗਈ ਚੋਣ ਨਹੀਂ ਸੀ ਤੇ ਇਸ ਕਾਰਨ ਉਨ੍ਹਾਂ ਦੀ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ | ਇਸੇ ਪਟੀਸ਼ਨ ਦੀ ਸੁਣਵਾਈ ਦੌਰਾਨ ਨਛੱਤਰਪਾਲ ਕੋਲੋਂ ਜਵਾਬ ਮੰਗਿਆ ਗਿਆ ਸੀ ਤੇ ਤੀਜੀ ਵਾਰ ਸਮਾਂ ਮੰਗਣ 'ਤੇ ਹੁਣ ਹਾਈਕੋਰਟ ਨੇ ਜੁਰਮਾਨਾ ਲਗਾਇਆ ਹੈ |