ਵਿਜੀਲੈਂਸ ਟੀਮ ਦੇ ਨਹੀਂ ਲੱਗਿਆ ਕੁੱਝ ਹੱਥ
ਬਠਿੰਡਾ - ਭਾਜਪਾ ਆਗੂ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਅੱਜ ਵਿਜੀਲੈਂਸ ਨੇ ਰੇਡ ਮਾਰੀ ਸੀ ਜਿਸ ਤੋਂ ਬਾਅਦ ਹੁਣ ਵਿਜੀਲੈਂਸ ਦੀ ਟੀਮ ਦਾ ਬਿਆਨ ਸਾਹਮਣੇ ਆਇਆ ਹੈ। ਵਿਜੀਲੈਂਸ ਦੀ ਟੀਮ ਨੇ ਕਿਹਾ ਕਿ ਅੱਜ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਉਹਨਾਂ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ ਪਰ ਬਾਦਲ ਪਿੰਡ ਵਾਲੀ ਕੋਠੀ ਵਿਚੋਂ ਉਹਨਾਂ ਦੇ ਹੱਥ ਕੁੱਝ ਵੀ ਨਹੀਂ ਲੱਗਿਆ।
ਉਹਨਾਂ ਨੇ ਕਿਹਾ ਕਿ ਨਾ ਕੋਈ ਦਸਤਾਵੇਜ਼ ਤੇ ਨਾ ਹੀ ਮੋਬਾਇਲ ਫੋ਼ਨ ਮਿਲਿਆ ਹਾਲਾਂਕਿ ਮਨਪ੍ਰੀਤ ਬਾਦਲ ਖੁਦ ਵੀ ਇੱਥੇ ਮੌਜੂਦ ਨਹੀਂ ਸਨ। ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਜੋ ਅਪਣੀ ਅਗਾਊਂ ਜ਼ਮਾਨਤ ਲਈ ਵੀ ਪਟੀਸ਼ਨ ਪਾਈ ਹੈ ਉਹ ਉਸ ਦਾ ਵੀ ਵਿਰੋਧ ਕਰਨਗੇ।