
ਕਾਰ ਤੇ ਮੋਟਰਸਾਈਕਲ ਦੀ ਟੱਕਰ, ਦੋ ਜ਼ਖ਼ਮੀ
ਧਾਰੀਵਾਲ, 24 ਸਤੰਬਰ (ਇੰਦਰ ਜੀਤ) : ਪਠਾਨਕੋਟ-ਅਮਿ੍ੰਤਸਰ ਨੈਸ਼ਨਲ ਹਾਈਵੇ ਦੇ ਪਿੰਡ ਸੋਹਲ ਨਜ਼ਦੀਕ ਇਕ ਕਾਰ ਤੇ ਮੋਟਰਸਾਈਕਲ ਦਰਮਿਆਨ ਟੱਕਰ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਕਾਰ ਚਾਲਕ ਤਰੁਣ ਸ਼ਰਮਾ ਵਾਸੀ ਅਮਿ੍ੰਤਸਰ ਨੇ ਦਸਿਆ ਕਿ ਉਸ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਡਲਹੋਜੀ ਤੋਂ ਘੁੰਮ ਕੇ ਅਪਣੀ ਪਤਨੀ ਨਾਲ ਵਰਨਾ ਕਾਰ ਨੰਬਰ ਪੀ.ਬੀ. 02 ਬੀ.ਟੀ. 4651 'ਤੇ ਸਵਾਰ ਹੋ ਕੇ ਅਮਿ੍ੰਤਸਰ ਜਾ ਰਹੇ ਸੀ ਕਿ ਜਦ ਉਹ ਸੋਹਲ ਦੇ ਨਜ਼ਦੀਕ ਪਹੁੰਚੇ ਤਾਂ ਗ਼ਲਤ ਪਾਸਿਉਂ ਸਪਲੈਂਡਰ ਮੋਟਰਸਾਈਕਲ (ਪੀ.ਬੀ.06.ਏ.ਜੇ.8753) 'ਤੇ ਸਵਾਰ ਦੋ ਨੌਜਵਾਨ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਆ ਗਏ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਦਕਿ ਉਹ ਤੇਜ਼ੀ ਨਾਲ ਆ ਕੇ ਕਾਰ ਨਾਲ ਟਕਰਾਂਗੇ ਜਿਸ ਨਾਲ ਮੇਰੀ ਕਾਰ ਪਲਟ ਗਈ ਅਤੇ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ ਜਦਕਿ ਮੈਨੂੰ ਵੀ ਮਾਮੂਲੀ ਸੱਟਾਂ ਲੱਗ ਗਈਆਂ |
ਕਾਰ ਚਾਲਕ ਨੇ ਗੱਲਬਾਤ ਦੌਰਾਨ ਦਸਿਆ ਕਿ ਬੇਸ਼ੱਕ ਉਸ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਜਾਵੇ ਕਿਉਂਕਿ ਮੈਂ ਕਦੇ ਕੋਈ ਨਸ਼ਾ ਨਹੀਂ ਕਰਦਾ | ਸੂਚਨਾ ਮਿਲਦਿਆਂ ਹੀ ਪੈਟਰੋਲਿੰਗ ਪਾਰਟੀ ਦੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਕੇ ਜ਼ਖ਼ਮੀਆਂ ਨੂੰ ਗੁਰਦਾਸਪੁਰ ਵਿਖੇ ਇਲਾਜ ਲਈ ਭੇਜ ਦਿਤਾ ਅਤੇ ਥਾਣਾ ਧਾਰੀਵਾਲ ਵਿਖੇ ਸੂਚਨਾ ਭੇਜ ਦਿਤੀ ਹੈ | ਮੋਟਰਸਾਈਕਲ ਸਵਾਰ ਜ਼ਖ਼ਮੀ ਨੌਜਵਾਨਾਂ ਦੀ ਪਹਿਚਾਣ ਰਾਣਾ ਪੁੱਤਰ ਹਰਜੀਤ ਅਤੇ ਸ਼ੀਲਾ ਪੁੱਤਰ ਕਾਲਾ ਵਾਸੀਆਨ ਸੋਹਲ ਵਜੋਂ ਹੋਈ | ਖ਼ਬਰ ਲਿਖੇ ਜਾਣ ਤਕ ਥਾਣਾ ਧਾਰੀਵਾਲ ਦੀ ਪੁਲਿਸ ਘਟਨਾ ਸਥਾਨ ਤਕ ਨਹੀਂ ਪਹੁੰਚੀ |