ਮੁਹਾਲੀ ਪਿੰਡ ਵਿਚ ਚਿੱਟਾ ਵੇਚਦਾ ਪ੍ਰਵਾਸੀ ਜੋੜਾ ਕਾਬੂ
Published : Sep 25, 2023, 9:30 pm IST
Updated : Sep 25, 2023, 9:30 pm IST
SHARE ARTICLE
File Photo
File Photo

12 ਗ੍ਰਾਮ ਚਿੱਟੇ ਸਮੇਤ ਪੁਪਿੰਦਰ ਕੁਮਾਰ ਉਰਫ ਪੂਪੀ ਅਤੇ ਗੁੰਜਨ ਕਾਬੂ

ਮੁਹਾਲੀ - ਥਾਣਾ ਫੇਜ਼ ਇੱਕ ਵੱਲੋਂ ਮੁਹਾਲੀ ਪਿੰਡ ਵਾਸੀ ਇੱਕ ਪ੍ਰਵਾਸੀ ਜੋੜੇ ਨੂੰ 12 ਗਰਾਮ ਚਿੱਟੇ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪ੍ਰਵਾਸੀ ਜੋੜਾ ਪੁਪਿੰਦਰ ਕੁਮਾਰ ਉਰਫ ਪੂਪੀ ਤੇ ਉਸ ਦੀ ਘਰਵਾਲੀ ਗੁੰਜਨ ਨੂੰ 24 ਸਤੰਬਰ ਨੂੰ ਉਸ ਵੇਲੇ ਫੜਿਆ ਗਿਆ ਜਦੋਂ ਇਹ ਆਪਣੇ ਦੋ ਪਹੀਆ ਵਾਹਨ ਤੇ ਉਕਤ ਨਸ਼ਾ ਲੈ ਕੇ ਜਾ ਰਹੇ ਸਨ। ਇਹਨਾਂ ਤੋਂ ਮੌਕੇ 'ਤੇ 12 ਗਰਾਮ ਚਿੱਟਾ ਬਰਾਮਦ ਕੀਤਾ ਗਿਆ।

ਇਹਨਾਂ 'ਤੇ ਪਰਚਾ ਦਰਜ ਕਰਨ ਤੋਂ ਬਾਅਦ ਅੱਜ ਮੈਡੀਕਲ ਕਰਵਾ ਕੇ ਇਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਇਸ ਜੋੜੇ ਨੂੰ ਪਟਿਆਲਾ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ। ਉੱਧਰ ਪਿੰਡ ਵਾਲਿਆਂ ਨੇ ਦੱਸਿਆ ਕਿ ਉਕਤ ਜੋੜਾ ਲੰਮੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ, ਪਿੰਡ ਚਿੱਟੇ ਦਾ ਅੱਡਾ ਬਣ ਗਿਆ ਸੀ। ਜਿਸ ਕਾਰਨ ਨਸ਼ਈ ਇੱਥੇ ਰੋਜ਼ਾਨਾ ਆ ਕੇ ਬੈਠੇ ਰਹਿੰਦੇ ਸਨ।

ਪਿੰਡ ਵਿਚ ਇਸ ਕਰਕੇ ਚੋਰੀਆਂ ਵੀ ਹੋਣ ਲੱਗ ਪਈਆਂ ਸਨ। ਪੁਲਿਸ ਵੱਲੋਂ ਪਹਿਲਾਂ ਵੀ ਕਈ ਵਾਰ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਸੀ ਪਰ ਇਨ੍ਹਾਂ ਤੋਂ ਨਸ਼ਾ ਨਹੀਂ ਸੀ ਬਰਾਮਦ ਹੁੰਦਾ, ਜਿਸ ਕਰਕੇ ਇਹ ਬਚ ਜਾਂਦੇ ਸਨ। ਹੁਣ ਰੰਗੇਂ ਹੱਥੀਂ ਇਹ ਫੜੇ ਗਏ ਹਨ। ਪਿੰਡ ਵਾਲਿਆਂ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਪੁਲਿਸ ਇਹ ਕਾਰਵਾਈ ਕਰ ਰਹੀ ਸੀ ਤਾਂ ਪੁਪਿੰਦਰ ਵੱਲੋਂ ਮੌਕੇ ਦੇ ਗਵਾਹ ਬਲਜੀਤ ਸਿੰਘ ਨੂੰ ਪੁਲਿਸ ਟੀਮ ਦੇ ਸਾਹਮਣੇ ਜਾਨੋਂ ਮਾਰਨ ਦੀ ਦੋ ਵਾਰ ਧਮਕੀ ਦਿੱਤੀ ਗਈ। ਪੁਲਿਸ ਨੇ ਇਸ ਬਾਰੇ ਵੀ ਐੱਫ ਆਈ ਆਰ ਤੋਂ ਇਲਾਵਾ ਅਲੱਗ ਤੋਂ ਰਿਪੋਰਟ ਦਰਜ ਕੀਤੀ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement