
ਮੁੰਬਈ ਦੀ ਰਹਿਣ ਵਾਲੀ ਸੀ ਮ੍ਰਿਤਕ ਮਹਿਲਾ
Amritsar News : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਮਹਿਲਾ ਕੈਦੀ ਦੀ ਮੌਤ ਹੋ ਗਈ ਹੈ। ਜੇਲ ਪ੍ਰਸ਼ਾਸਨ ਨੇ ਲਾਸ਼ ਨੂੰ ਸ਼ਨਾਖਤ ਲਈ 3 ਦਿਨਾਂ ਲਈ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਮਹਿਲਾ ਕੈਦੀ ਨੂਤਨ ਵਿਸ਼ਵਨਾਥ ਨਾਗਪਾਲ ਉਰਫ਼ ਨੂਤਨ ਚੋਪੜਾ ਵਾਸੀ ਅੰਧੇਰੀ ਈਸਟ, ਮੁੰਬਈ ਦੀ ਲੰਮੀ ਬਿਮਾਰੀ ਕਾਰਨ ਮੌਤ ਹੋ ਗਈ।
ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਕੈਦੀ ਔਰਤ ਦੇ ਪਰਿਵਾਰ ਦਾ ਕੋਈ ਸੰਪਰਕ ਨੰਬਰ ਨਹੀਂ ਹੈ ਅਤੇ ਨਾ ਹੀ ਕੋਈ ਉਸ ਨੂੰ ਮਿਲਣ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਦੀ ਔਰਤ ਦਾ ਅੰਤਿਮ ਸਸਕਾਰ 72 ਘੰਟਿਆਂ ਬਾਅਦ ਕੀਤਾ ਜਾਵੇਗਾ।
ਜੇਕਰ ਮ੍ਰਿਤਕ ਔਰਤ ਦਾ ਕੋਈ ਰਿਸ਼ਤੇਦਾਰ/ਵਾਰਸ ਹੋਵੇ ਤਾਂ ਲਾਸ਼ ਨੂੰ ਮਾਣਯੋਗ ਅਦਾਲਤ ਸ਼੍ਰੀ ਗਗਨਦੀਪ ਸਿੰਘ ਜੇ.ਐਮ.ਆਈ.ਸੀ. ਅੰਮ੍ਰਿਤਸਰ ਜਾਂ ਸੁਪਰਡੈਂਟ, ਕੇਂਦਰੀ ਜੇਲ੍ਹ ਅੰਮ੍ਰਿਤਸਰ ਕੰਟਰੋਲ ਰੂਮ ਨੰ: 0183- 2810100/ WhatsApp ਨੰ: 7973181357/ ਈਮੇਲ: ਸੀ. jails.asr@punjab.gov.in ਤੋਂ ਪ੍ਰਾਪਤ ਕਰ ਸਕਦਾ ਹੈ।
ਜੇਕਰ 72 ਘੰਟਿਆਂ ਦੇ ਅੰਦਰ ਮ੍ਰਿਤਕ ਔਰਤ ਦਾ ਕੋਈ ਵਾਰਸ ਜਾਂ ਰਿਸ਼ਤੇਦਾਰ ਨਹੀਂ ਪਹੁੰਚਦਾ ਤਾਂ ਲਾਸ਼ ਦਾ ਸਸਕਾਰ ਕਰ ਦਿੱਤਾ ਜਾਵੇਗਾ।