ਮੋਹਾਲੀ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਨਫੋਸਿਸ ਲਿਮਟਡ : ਸੰਜੀਵ ਅਰੋੜਾ
Published : Sep 25, 2025, 6:07 pm IST
Updated : Sep 25, 2025, 6:07 pm IST
SHARE ARTICLE
Infosys Limited to invest Rs 300 crore in Mohali: Cabinet Minister Sanjiv Arora
Infosys Limited to invest Rs 300 crore in Mohali: Cabinet Minister Sanjiv Arora

2500 ਪੰਜਾਬੀਆਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਮੌਕੇ

ਚੰਡੀਗੜ੍ਹ: ਕੈਬਨਿਟ ਮੰਤਰੀ  ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਦੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਅਤੇ ਸੂਬੇ ਵਿੱਚ ਉੱਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਕਰਨ ਲਈ ਇਨਫੋਸਿਸ ਲਿਮਟਿਡ ਆਪਣੇ ਕਾਰੋਬਾਰ ਨੂੰ ਹੋਰ ਵਿਸਤਾਰ ਕਰਨ ਲਈ ਮੋਹਾਲੀ ਵਿੱਚ ਲਗਭਗ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ 2500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ 210 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਦੇ ਮੌਕਿਆਂ ਖੁੱਲ੍ਹਣਗੇ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਫੋਸਿਸ ਲਿਮਟਿਡ 2017 ਤੋਂ ਮੋਹਾਲੀ ਵਿੱਚ ਮੌਜੂਦ ਹੈ ਅਤੇ ਇਸ ਸਮੇਂ ਲਗਭਗ 900 ਕਰਮਚਾਰੀ ਇਥੇ ਕੰਮ ਕਰ ਰਹੇ ਹਨ। ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਸਥਾਨਕ ਪ੍ਰਤਿਭਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਪਹੁੰਚਾਉਣ ਲਈ, ਕੰਪਨੀ ਰਣਨੀਤਕ ਤੌਰ `ਤੇ ਨਾ ਸਿਰਫ਼ ਆਪਣੇ ਕਾਰਜਾਂ ਦਾ ਪੜਾਅਵਾਰ ਢੰਗ ਨਾਲ ਵਿਸਥਾਰ ਕਰ ਰਹੀ ਹੈ ਸਗੋਂ ਇਸ ਨਾਲ ਟਿਕਾਊ ਵਿਕਾਸ ਅਤੇ ਵੱਡੇ ਪੱਧਰ ‘ਤੇ ਖੇਤਰੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਫੇਜ਼ 1 ਯੋਜਨਾ ਤਹਿਤ ਇਨਫੋਸਿਸ ਲਿਮਟਿਡ 300,000 ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਜਗ੍ਹਾ ਅਤੇ ਹੋਰ ਇਮਾਰਤਾਂ ਦਾ ਵਿਸਥਾਰ ਕਰੇਗੀ। ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਮਿਤੀ ਤੋਂ ਮੁਕੰਮਲ ਹੋਣ ਦੀ ਅਨੁਮਾਨਿਤ ਸਮਾਂ-ਸੀਮਾ 3 ਸਾਲ ਹੈ। ਇਹ ਇਮਾਰਤ ਵਾਤਾਵਰਣ ਅਨੁਕੂਲ ਹੋਵੇਗੀ ਅਤੇ ਲੀਡ ਪਲੈਟੀਨਮ ਦਰਜੇ ਵਜੋਂ ਪ੍ਰਮਾਣਿਤ ਹੋਵੇਗੀ, ਜੋ ਕਿ ਇਸ ਇਮਾਰਤ ਨੂੰ ਦਿੱਤਾ ਗਿਆ ਸਭ ਤੋਂ ਉੱਚਾ ਦਰਜਾ ਹੈ। ਇਸਦਾ ਨਿਰਮਾਣ ਕੰਮ 5 ਨਵੰਬਰ ਨੂੰ ਗੁਰਪੁਰਬ ਦੇ ਸ਼ੁਭ ਦਿਨ ਸ਼ੁਰੂ ਕੀਤਾ ਜਾਵੇਗਾ।

ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਫੇਜ਼ 2 ਯੋਜਨਾ ਤਹਿਤ ਫਰਮ 480,000 ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਥਾਂ ਅਤੇ ਹੋਰ ਸਹਾਇਕ ਇਮਾਰਤਾਂ ਦਾ ਵਿਸਤਾਰ ਕਰੇਗੀ। ਮੁਕੰਮਲ ਹੋਣ ਦੀ ਅਨੁਮਾਨਿਤ ਸਮਾਂ-ਸੀਮਾ 5 ਸਾਲ ਹੈ, ਜੋ ਫੇਜ਼ 1 ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਅਤੇ ਸਾਰੀਆਂ ਜ਼ਰੂਰੀ ਰੈਗੂਲੇਟਰੀ ਅਤੇ ਕਾਨੂੰਨੀ ਮਨਜ਼ੂਰੀਆਂ ਪ੍ਰਾਪਤ ਹੋਣ `ਤੇ ਸ਼ੁਰੂ ਹੋਵੇਗੀ।

ਇਨਫੋਸਿਸ ਲਿਮਟਿਡ ਨੇ ਮੋਹਾਲੀ ਵਿਖੇ ਇਸ ਵੱਕਾਰੀ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਦਿੱਤੇ ਗਏ ਸਾਰੇ ਸਹਿਯੋਗ ਦੇਣਾ ਲਈ ਪੰਜਾਬ ਸਰਕਾਰ, ਇਨਵੈਸਟ ਪੰਜਾਬ ਅਤੇ ਗਮਾਡਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਪ੍ਰਸਤਾਵਿਤ ਵਿਕਾਸ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਰਹਾਂਗੇ।

ਪ੍ਰੈਸ ਕਾਨਫਰੰਸ ਦੌਰਾਨ ਇਨਵੈਸਟ ਪੰਜਾਬ ਦੇ ਸੀ.ਈ.ਓ. ਸ਼੍ਰੀ ਅਮਿਤ ਢਾਕਾ ਆਈ.ਏ.ਐਸ., ਪੰਜਾਬ ਵਿਕਾਸ ਪ੍ਰੀਸ਼ਦ ਦੇ ਵਾਈਸ-ਚੇਅਰਪਰਸਨ ਸ਼੍ਰੀਮਤੀ ਸੀਮਾ ਬਾਂਸਲ, ਰੀਜਨਲ ਹੈੱਡ ਇਨਫਰਾਸਟ੍ਰਕਚਰ ਇਨਫੋਸਿਸ ਸ਼੍ਰੀ ਅਮੋਲ ਰਮੇਸ਼ ਕੁਲਕਰਨੀ, ਬ੍ਰਾਂਚ ਡਿਵੈਲਪਮੈਂਟ ਸੈਂਟਰ ਇਨਫੋਸਿਸ ਦੇ ਹੈੱਡ ਡਾ. ਸਮੀਰ ਗੋਇਲ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM
Advertisement