
ਰੇਹੜੀ ਚਲਾ ਕੇ ਜ਼ਿੰਦਗੀ ਨੂੰ ਲੀਹ 'ਤੇ ਰੱਖਣ ਲਈ ਜੱਦੋਜਹਿਦ ਕਰ ਰਿਹਾ ਪਿਓ
ਮਾਨਸਾ: ਮਾਨਸਾ ਤੋਂ ਇਕ ਭਾਵੁਕ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਾਨਸਾ ਦੇ ਇਕ ਪਰਿਵਾਰ ਦੇ 5 ਬੱਚਿਆਂ ਵਿੱਚੋਂ 4 ਬੱਚੇ ਨੇਤਰਹੀਣ ਹਨ ਉਥੇ ਹੀ ਸਿਰਫ਼ ਇਕ ਬੱਚੇ ਨੂੰ ਸਿਰਫ਼ ਦਿਨ ਤੇ ਰਾਤ ਦੀ ਰੌਸ਼ਨੀ ਦਾ ਹੀ ਪਤਾ ਲੱਗਦਾ ਹੈ। ਇਹ ਬੱਚੇ ਜ਼ਿੰਦਗੀ ਨਾਲ ਜੱਦੋਜਹਿਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਜਨਮ ਤੋਂ ਹੀ ਨੇਤਰਹੀਣ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਪਰਿਵਾਰ ਨਾਲ ਗੱਲਬਾਤ ਕੀਤੀ।
ਨੇਤਰਹੀਣ ਲਖਬੀਰ ਕੌਰ ਨੇ ਕਿਹਾ ਹੈ ਕਿ ਮੇਰੇ ਪਰਿਵਾਰ ਵਿੱਚ ਦਾਦੀ ਤੇ ਡੈਡੀ ਹਨ ਜੋ ਸਾਡੀ ਸੰਭਾਲ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਿਰਫ਼ ਅੰਦਾਜ਼ੇ ਨਾਲ ਹੀ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਰੱਬ ਨੇ ਜੋ ਦਿੱਤਾ ਹੈ ਉਸ ਵਿੱਚ ਸਬਰ ਹੈ। ਲਖਬੀਰ ਕੌਰ ਨੇ ਕਿਹਾ ਹੈ ਕਿ ਭਾਵੇ ਅਸੀਂ 4 ਭੈਣ-ਭਰਾ ਨੇਤਰਹੀਣ ਹਾਂ ਪਰ ਖੁਸ਼ ਰਹਿੰਦੇ ਹਾਂ ਕਿਤੇ ਵੀ ਉਦਾਸ ਨਹੀਂ ਹੁੰਦੇ।
ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਪਿਤਾ ਰੇਹੜੀ ਚਲਾਉਂਦੇ ਹਨ ਤੇ ਉਸ ਦੀ ਕਮਾਈ ਨਾਲ ਘਰ ਚੱਲਦਾ ਹੈ। ਲਖਬੀਰ ਕੌਰ ਨੇ ਕਿਹਾ ਹੈ ਕਿ ਜੇਕਰ ਕੋਈ ਸਾਡਾ ਇਲਾਜ ਕਰਵਾ ਦੇਵੇ ਤਾਂ ਸਾਨੂੰ ਸ਼ਾਇਦ ਰੌਸ਼ਨੀ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਯੋਜਨਾ ਸਕੀਮ ਤਹਿਤ ਪੈਨਸ਼ਨ ਲੱਗੀ ਹੈ।
ਨੇਤਰਹੀਣ ਹਰਦੀਪ ਸਿੰਘ ਨੇ ਕਿਹਾ ਹੈ ਕਿ ਮੇਰੀ ਥੋੜੀ ਜਿਹੀ ਨਿਗ੍ਹਾਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਸਿਰਫ਼ ਸਵੇਰ ਤੇ ਸ਼ਾਮ ਦਾ ਹੀ ਪਤਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਮਦਦ ਲਈ ਅਪੀਲ ਕਰਦੀ ਹੈ। ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਦਾਦੀ ਜੀ ਨਾਲ ਕੰਮ ਕਰਦੇ ਹਾਂ ਪਰ ਨੇਤਰਹੀਣ ਹੋਣ ਕਰਕੇ ਪੂਰਾ ਕੰਮ ਨਹੀ ਕਰ ਸਕਦੇ।
ਨੇਤਰਹੀਣ ਭੈਣ-ਭਰਾਵਾਂ ਨੇ ਕਿਹਾ ਹੈ ਕਿ ਅਸੀਂ ਰੱਬ ਕੋਲ ਕੋਈ ਸ਼ਿਕਵਾ ਨਹੀ ਕਰਦੇ ਹਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕਰਕੇ ਸਾਡਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਾਡੀ ਨਿਗ੍ਹਾ ਠੀਕ ਹੋ ਜਾਵੇ ਤਾਂ ਅਸੀ ਸਾਰਾ ਕੰਮ ਕਰ ਲਵਾਂਗੇ।
ਬੱਚਿਆਂ ਦੀ ਦਾਦੀ ਮੁਖਤਿਆਰ ਕੌਰ ਨੇ ਕਿਹਾ ਹੈ ਕਿ ਜੇਕਰ ਇਨ੍ਹਾਂ ਦੀ ਨਿਗ੍ਹਾ ਠੀਕ ਹੋ ਜਾਵੇ ਤਾਂ ਬੱਚਿਆ ਦਾ ਕੁਝ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆਂ ਦੀ ਮਾਂ ਵੀ ਮਰ ਗਈ ਸੀ ਤੇ ਹੁਣ ਮੈ ਹੀ ਸੰਭਾਲ ਰਹੀ ਹੈ। ਬੱਚਿਆਂ ਦੀ ਦਾਦੀ ਨੇ ਭਾਵੁਕ ਹੋ ਕਿਹਾ ਹੈ ਕਿ ਸਾਡੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਸਮਾਜ ਸੇਵੀ ਸੰਸਥਾਵਾਂ ਮਦਦ ਲਈ ਅੱਗੇ ਆਉਣ।