
Mohali Gym Firing News: ਗੰਭੀਰ ਹਾਲਤ ਵਿਚ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਕਰਵਾਇਆ ਦਾਖ਼ਲ
Mohali Gym Firing News in punjabi : ਅੱਜ ਸਵੇਰੇ ਲਗਭਗ 4:50 ਵਜੇ, ਬਾਈਕ ਸਵਾਰ ਹਮਲਾਵਰਾਂ ਨੇ ਮੋਹਾਲੀ ਦੇ ਫੇਜ਼ 2 ਵਿੱਚ ਜਿਮ ਦੇ ਮਾਲਕ ਵਿੱਕੀ 'ਤੇ ਪੰਜ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿਚ ਵਿੱਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇੰਡਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਬਾਰੀ ਦੀ ਆਵਾਜ਼ ਆ ਰਹੀ ਹੈ ਅਤੇ ਇੱਕ ਬਾਈਕ 'ਤੇ ਸਵਾਰ ਹਮਲਾਵਰ ਭੱਜਦੇ ਦਿਖਾਈ ਦੇ ਰਹੇ ਹਨ।
ਸੂਤਰਾਂ ਅਨੁਸਾਰ, ਵਿੱਕੀ ਆਪਣੀ ਬਲੇਨੋ ਕਾਰ ਵਿੱਚ ਪਿਆ ਸੀ ਉਦੋਂ ਹੀ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿੰਮ ਦੇ ਮਾਲਕ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਮਾਰਕੀਟ ਫੇਜ਼-2 ਸਟੇਸ਼ਨ ਦੇ ਚੌਕੀਦਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਫੇਜ਼-1 ਪੁਲਿਸ ਸਟੇਸ਼ਨ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਆਂ ਕਿਸ ਨੇ ਚਲਾਈਆਂ।
ਚਸ਼ਮਦੀਦ ਗਵਾਹ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 4:50 ਤੋਂ 5 ਵਜੇ ਦੇ ਵਿਚਕਾਰ ਵਾਪਰੀ। "ਅਸੀਂ ਆਪਣਾ ਕੰਮ ਕਰ ਰਹੇ ਸੀ ਉਦੋਂ ਹੀ ਸਾਨੂੰ ਆਵਾਜ਼ਾਂ ਸੁਣੀਆਂ। ਇੰਝ ਲੱਗ ਰਿਹਾ ਸੀ ਜਿਵੇਂ ਪਟਾਕੇ ਚੱਲ ਰਹੇ ਹੋਣ, ਪਰ ਫਿਰ ਇੱਕ ਮੁੰਡਾ ਬਾਹਰ ਆਇਆ ਅਤੇ ਕਿਹਾ ਕਿ ਗੋਲੀਆਂ ਚੱਲੀਆਂ ਹਨ।"
ਜਦੋਂ ਉਹ ਪਹੁੰਚੇ, ਤਾਂ ਉਨ੍ਹਾਂ ਨੇ ਜ਼ਖ਼ਮੀ ਆਦਮੀ ਨੂੰ ਉੱਥੇ ਪਿਆ ਦੇਖਿਆ, ਉਸ ਦੀਆਂ ਲੱਤਾਂ ਵਿੱਚੋਂ ਖੂਨ ਵਗ ਰਿਹਾ ਸੀ। ਜਿੰਮ ਆਏ ਮੁੰਡੇ ਉਸ ਨੂੰ ਹਸਪਤਾਲ ਲੈ ਗਏ। ਮੌਕੇ 'ਤੇ ਪਹੁੰਚੇ ਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਹਸਪਤਾਲ ਵਿੱਚ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from “Mohali Gym Firing News in punjabi , ” stay tuned to Rozana Spokesman.)