Garhshankar 'ਚ ਐਨ.ਆਰ.ਆਈ. ਵਿਅਕਤੀ ਤੇ ਔਰਤ ਦਾ ਕਤਲ
Published : Sep 25, 2025, 2:14 pm IST
Updated : Sep 25, 2025, 2:14 pm IST
SHARE ARTICLE
NRI Man and Woman Murdered in Garhshankar Latest News in Punjabi 
NRI Man and Woman Murdered in Garhshankar Latest News in Punjabi 

ਮਾਮਲੇ ਦੀ ਜਾਂਚ ਜੁਟੀ ਪੁਲਿਸ 

NRI Man and Woman Murdered in Garhshankar Latest News in Punjabi ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਚ ਇਕ ਐਨ.ਆਰ.ਆਈ. ਵਿਅਕਤੀ ਅਤੇ ਉਸ ਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਸ਼ਾਂ ਕੋਲੋਂ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁੱਝ ਦਿਨ ਪੁਰਾਣੀ ਜਾਪ ਰਹੀ ਹੈ। ਮ੍ਰਿਤਕ ਐਨ.ਆਰ.ਆਈ. ਦੀ ਪਛਾਣ ਘਰ ਦੇ ਮਾਲਕ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ ਜੋ ਕੈਨੇਡਾ ਵਿਚ ਰਹਿ ਰਿਹਾ ਸੀ ਤੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ (46) ਪਤਨੀ ਲਖਵਿੰਦਰ ਸਿੰਘ ਪਿੰਡ ਬਾਠ (ਨੂਰਮਹਿਲ) ਵਜੋਂ ਹੋਈ ਹੈ ਜੋ ਸੰਤੋਖ ਸਿੰਘ ਦੇ ਘਰ ’ਚ ਕੇਅਰ ਟੇਕਰ ਵਜੋਂ ਕੰਮ ਰਹਿ ਰਹੀ ਸੀ। 

ਦੱਸ ਦਈਏ ਕਿ ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਜਦੋਂ ਸਵੇਰ ਸਮੇਂ ਮਨਜੀਤ ਕੌਰ ਦੀਆਂ ਕੁੜੀਆਂ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ’ਤੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਲਾਸ਼ਾ ਪਈਆਂ ਸਨ ਜਿਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ ਦੇ ਨਿਸ਼ਾਨ ਸਨ। ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡਾ. ਮੁਕੇਸ਼ ਕੁਮਾਰ ਐਸ.ਪੀ. (ਡੀ), ਜਸਪ੍ਰੀਤ ਸਿੰਘ ਡੀ.ਐਸ.ਪੀ. ਗੜ੍ਹਸ਼ੰਕਰ, ਐਸ.ਐਚ.ਓ. ਗਗਨਦੀਪ ਸਿੰਘ ਸੇਖੋਂ ਪੁਲਿਸ ਫ਼ੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਹਨ।

(For more news apart from NRI Man and Woman Murdered in Garhshankar Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement