
ਪਾਸ ਕੀਤੇ ਇਸ ਮਤੇ ਦਾ ਸਮਰਥਨ ਕਰਦੇ ਹਾਂ
ਚੰਡੀਗੜ੍ਹ: ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਚੰਡੀਗੜ੍ਹ ਵਿਚ ਭਾਰਤੀ ਕਮਿਊਨਿਸਟ ਪਾਰਟੀ ਦੀ ਚਲ ਰਹੀ ਪਾਰਟੀ ਕਾਂਗਰਸ ਨੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਪੰਜਾਬ ਨੂੰ ਸੌਂਪਣ ਦੇ ਹੱਕ ਵਿਚ ਮਤਾ ਪਾਸ ਕੀਤਾ ਹੈ। ਸ਼ੁਕਰ ਹੈ ਕਿ ਦਹਾਕਿਆਂ ਬਾਅਦ ਸਹੀ ਲੇਕਿਨ ਜੇਕਰ ਅੱਜ ਪੰਜਾਬ ਦੀ ਕਮਿਊਨਿਸਟ ਪਾਰਟੀ ਦੇ ਅੰਦਰ ਪੰਜਾਬ ਤੇ ਪੰਜਾਬੀਅਤ ਦੇ ਪ੍ਰਤੀ ਸਨੇਹ ਜਾਗਿਆ ਹੈ ਤਾਂ ਉਨ੍ਹਾਂ ਵਲੋਂ ਪਾਸ ਕੀਤੇ ਇਸ ਮਤੇ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਮਤੇ ਦੀ, ਮੈਂ ਇਕ ਪੰਜਾਬੀ ਵਜੋਂ ਇਸ ਦਾ ਜ਼ੋਰਦਾਰ ਸਮਰਥਨ ਕਰਦਾ ਹਾਂ।