ਪ੍ਰੇਮਿਕਾ ਸਮੇਤ ਪੁਲਿਸ ਨੇ ਬਿਸ਼ਨੋਈ ਗੈਂਗ ਦਾ ਚੁੱਕਿਆ ਗੈਂਗਸਟਰ
Published : Oct 25, 2019, 12:17 pm IST
Updated : Oct 25, 2019, 12:17 pm IST
SHARE ARTICLE
Police arrested gangster
Police arrested gangster

ਕਤਲ ਅਤੇ ਲੁੱਟਾਂ ਖੋਹਾਂ ਦੇ 18 ਮੁਕੱਦਮੇ ਹਨ ਦਰਜ

ਖੰਨਾ: ਖੰਨਾ ਪੁਲਿਸ ਦੇ ਹੱਥ ਵੱਡੀ ਸਫਲਤਾ ਉਸ ਸਮੇਂ ਲੱਗੀ ਜਦੋਂ ਉਨ੍ਹਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਾ ਪਲਾਨ ਬਣਾ ਰਹੇ। ਬਿਸ਼ਨੋਈ ਗੈਂਗ ਦੇ ਇੱਕ ਗੈਂਗਸਟਰ ਨੂੰ ਉਸ ਦੀ ਪ੍ਰੇਮਿਕਾ ਸਮੇਤ ਗਿਰਫ਼ਤਾਰ ਕੀਤਾ। ਦੱਸ ਦਈਏ ਕਿ ਪੁਲਿਸ ਨੇ ਇਹ ਗਿਰਫਤਾਰੀ ਖੁਫੀਆ ਸੂਚਨਾ ਦੇ ਅਧਾਰ 'ਤੇ ਕੀਤੀ ਹੈ। SSP ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੈਂਗਸਟਰ ਤੇ ਲੁੱਟਾਂ ਖੋਹਾਂ ਅਤੇ ਕਤਲ ਦੇ 18 ਮੁਕੱਦਮੇ ਦਰਜ ਸਨ, ਜਿਸ ਦੀ ਕਿ ਕਈ ਸੂਬਿਆਂ ਦੀ ਪੁਲਿਸ ਨੂੰ ਭਾਲ ਸੀ।

KhannaKhanna

ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੂੰ ਖ਼ਬਰ ਮਿਲੀ ਸੀ ਕਿ ਰਾਜਸਥਾਨ, ਹਰਿਆਣਾ ਤੇ ਚੰਡੀਗੜ੍ਹ ਦੇ ਗੈਂਗਸਟਰ ਸਨ ਤੇ ਉਹਨਾਂ ਨਾਲ ਹੋਰ ਵਿਅਕਤੀ ਮਿਲ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸਨ। ਇਸ ਵਿਚ ਸੀਏ ਦੀ ਟੀਮ, ਡੀਐਸਪੀ ਖੰਨਾ, ਐਸਐਚਓ ਨੇ ਮਿਲ ਕੇ ਇਹਨਾਂ ਵਿਅਕਤੀਆਂ ਨੂੰ ਫੜਿਆ ਹੈ। ਸ਼ੁਭਮ ਨਾਮ ਦੇ ਵਿਅਕਤੀ ਤੇ ਲਗਭਗ 18 ਮੁਕੱਦਮੇ ਲੁੱਟਾਂ, ਖੋਹਾਂ ਦੇ ਚਲਦੇ ਹਨ।

KhannaKhanna

ਇਸ ਨੇ 9 ਮਹੀਨੇ ਵਿਚ ਸੋਨੂੰ ਸ਼ਾਹ ਦੇ ਵਿਅਕਤੀ ਜੋ ਕਿ ਇਕ ਗੈਂਗਸਟਰ ਸੀ ਨੂੰ ਸ਼ੁਭਮ ਨੇ ਗੋਲੀਆਂ ਨਾਲ ਮਾਰਿਆ ਸੀ। ਇਹ ਸਾਰੇ ਜੇਲ੍ਹ ਵਿਚ ਹੀ ਇਕੱਠੇ ਹੋਏ ਸਨ ਜੋ ਕਿ ਨਵੀਂ ਗੈਂਗ ਤਿਆਰ ਕਰਨ ਦਾ ਵਿਚਾਰ ਬਣਾ ਰਹੇ ਸਨ ਤੇ ਇਸ ਵਿਚ ਇਕ ਨੌਜਵਾਨ ਦੀ ਪ੍ਰੇਮਿਕਾ ਵੀ ਸ਼ਾਮਲ ਸੀ। ਇਹਨਾਂ ਨੇ ਕਿਤੇ ਹੋਰ ਕੋਈ ਵੱਡਾ ਕਾਰਨਾਮਾ ਕਰਨ ਦਾ ਵਿਚਾਰ ਬਣਾਇਆ ਹੋਇਆ ਸੀ। ਇਹਨਾਂ ਕੋਲੋਂ 38, 12 ਅਤੇ ਇਕ ਹੋਰ ਪਿਸਤੌਲ ਬਰਾਮਦ ਹੋਈ ਹੈ।

KhannaKhanna

ਇਸ ਤੋਂ ਇਲਾਵਾ ਮੋਟਰਸਾਈਕਲ, ਟਰੈਕਟਰ ਟਰਾਲੀ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਗੈਂਗਸਟਰ ਇੱਕ ਨਵਾਂ ਗੈਂਗ ਬਣਾਉਣ ਦੀ ਫ਼ਿਰਾਕ ਵਿਚ ਸੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਇਸ ਦੀ ਇਹ ਪਲਾਨਿੰਗ ਧਰੀ ਧਰਾਈ ਰਹਿ ਗਈ। ਫਿਲਹਾਲ ਇਹ ਗੈਂਗਸਟਰ ਪੁਲਿਸ ਦੀ ਹਿਰਾਸਤ ਵਿਚ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement