'ਚੋਣ ਗੜਬੜੀਆਂ ਦੇ ਦੋਸ਼ੀਆਂ ਵਿਰੁਧ ਹੋਵੇਗੀ ਵੱਡੀ ਕਾਰਵਾਈ'
Published : Oct 25, 2019, 4:03 pm IST
Updated : Oct 25, 2019, 4:05 pm IST
SHARE ARTICLE
Punjab Chief Electoral Officer Dr S Karuna Raju
Punjab Chief Electoral Officer Dr S Karuna Raju

ਡਾ. ਐਸ. ਕਰੁਣਾ ਰਾਜੂ ਨੇ ਦਿੱਤੀ ਚਿਤਾਵਨੀ

ਚੰਡੀਗੜ੍ਹ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦਾਖਾ, ਮੁਕੇਰੀਆਂ, ਫਗਵਾੜਾ ਤੇ ਜਲਾਲਾਬਾਦ ਦੇ ਨਤੀਜੇ ਆ ਚੁੱਕੇ ਹਨ। ਤਿੰਨ ਸੀਟਾਂ ਕਾਂਗਰਸ ਤੇ ਇਕ ਸੀਟ ਅਕਾਲੀਆਂ ਨੇ ਜਿੱਤੀ ਹੈ। ਇਸ ਚੋਣ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਪੰਜਾਬ ਨੂੰ ਚਾਰੇ ਹਲਕਿਆਂ 'ਚੋਂ ਕੁੱਲ 26 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਹੋਵੇਗੀ। ਇਹ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕੀਤਾ।

Punjab Chief Electoral Officer Dr S Karuna RajuPunjab Chief Electoral Officer Dr S Karuna Raju

'ਸਪੋਕਸਮੈਨ ਟੀਵੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਰਾਜੂ ਨੇ ਦਸਿਆ ਕਿ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ 16,633 ਵੋਟਾਂ ਨਾਲ ਜਿੱਤੇ। ਆਵਲਾ ਨੇ 76,073 ਵੋਟਾਂ ਹਾਸਲ ਕੀਤੀਆਂ। ਮੁਕੇਰੀਆਂ 'ਚ ਕਾਂਗਰਸ ਦੀ ਇੰਦੂ ਬਾਲਾ ਨੇ ਭਾਜਪਾ ਦੇ ਜੰਗੀਲਾਲ ਮਹਾਜਨ ਨੂੰ 3,440 ਵੋਟਾਂ ਨਾਲ ਮਾਤ ਦਿੱਤੀ। ਇੰਦੂ ਬਾਲਾ ਨੂੰ ਕੁੱਲ 53,910 ਵੋਟਾਂ ਪਈਆਂ ਜਦਕਿ ਜੰਗੀਲਾਲ ਨੂੰ 50,470 ਵੋਟਾਂ ਮਿਲੀਆਂ। ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ 14,672 ਵੋਟਾਂ ਲੈ ਕੇ ਜੇਤੂ ਬਣੇ। ਇਆਲੀ ਨੇ 66,286 ਵੋਟਾਂ ਪ੍ਰਾਪਤ ਕੀਤੀਆਂ। ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ 49,215 ਵੋਟਾਂ ਲੈ ਕੇ 26,116 ਨਾਲ ਜਿੱਤ ਦਰਜ ਕੀਤੀ।

Punjab Chief Electoral Officer Dr S Karuna RajuPunjab Chief Electoral Officer Dr S Karuna Raju

ਡਾ. ਰਾਜੂ ਨੇ ਦਸਿਆ ਕਿ ਉਨ੍ਹਾਂ ਨੂੰ ਦਾਖਾ ਵਿਧਾਨ ਸਭਾ ਹਲਕੇ ਤੋਂ ਸੱਭ ਤੋਂ ਵੱਧ ਚੋਣ ਗੜਬੜੀਆਂ ਦੀ ਸ਼ਿਕਾਇਤ ਮਿਲੀ ਹੈ। ਪਿੰਡ ਜਾਂਗਪੁਰ ਵਿਖੇ ਵੋਟਾਂ ਦੌਰਾਨ ਦੋ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਗੋਲੀਆਂ ਚੱਲਣ ਦੀ ਘਟਨਾ ਵੀ ਸਾਹਮਣੇ ਆਈ ਸੀ। ਪੁਲਿਸ ਨੇ ਦੋ ਦਰਜਨ ਲੋਕਾਂ ਵਿਰੁਧ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਇਕੱਲੇ ਦਾਖਾ ਹਲਕੇ 'ਚੋਂ 20 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ 'ਤੇ ਤੁਰੰਤ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਕਈ ਵੀਡੀਓਜ਼ ਅਤੇ ਆਡੀਓਜ਼ ਵੀ ਵਾਇਰਲ ਹੋਏ ਸਨ, ਜਿਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਫਗਵਾੜਾ ਹਲਕੇ 'ਚੋਂ ਦੋ ਸ਼ਿਕਾਇਤਾਂ ਮਿਲੀਆਂ ਹਨ। ਪਹਿਲੀ ਸ਼ਿਕਾਇਤ ਤਹਿਤ ਇਕ ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਗੱਡੀ ਬਰਾਮਦ ਕੀਤੀ ਗਈ ਸੀ। ਦੂਜੀ ਸ਼ਿਕਾਇਤ ਮੁਤਾਬਕ ਵੋਟਾਂ ਵਾਲੇ ਦਿਨ ਇਕ ਪਾਰਟੀ ਦਾ ਉਮੀਦਵਾਰ ਵੋਟ ਪਾਉਣ ਸਮੇਂ ਪੋਲਿੰਗ ਬੂਥ ਦੇ ਅੰਦਰ ਪਾਰਟੀ ਦਾ ਚੋਣ ਨਿਸ਼ਾਨ ਲਗਾ ਕੇ ਦਾਖ਼ਲ ਹੋ ਗਿਆ ਸੀ।

Punjab Chief Electoral Officer Dr S Karuna RajuPunjab Chief Electoral Officer Dr S Karuna Raju

ਡਾ. ਰਾਜੂ ਨੇ ਦਸਿਆ ਕਿ ਕੁਝ ਛੋਟੀ-ਮੋਟੀ ਘਟਨਾਵਾਂ ਨੂੰ ਛੱਡ ਕੇ ਪੰਜਾਬ 'ਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਚੋਣਾਂ ਦੌਰਾਨ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਹਨ, ਉਨ੍ਹਾਂ 'ਤੇ ਮੁਢਲੀ ਕਾਰਵਾਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਜਾਂਦੀ ਹੈ ਅਤੇ ਉਸ ਕਾਰਵਾਈ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਂਦੀ ਹੈ। ਮੁਕੇਰੀਆਂ ਤੇ ਫਗਵਾੜਾ 'ਚ ਪੋਲਿੰਗ ਫ਼ੀਸਦ ਘੱਟ ਰਹਿਣ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮੇਂ-ਸਮੇਂ ਸਿਰ ਲੋਕਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ। ਇਸ ਬਾਰੇ ਸਰਵੇ ਕਰਵਾਇਆ ਜਾਵੇਗਾ ਕਿ ਕਿਉਂ ਇਨ੍ਹਾਂ ਦੋਹਾਂ ਹਲਕਿਆਂ 'ਚ ਘੱਟ ਵੋਟਿੰਗ ਹੋਈ। ਲੋਕਾਂ ਨੂੰ ਖ਼ੁਦ ਘਰਾਂ ਤੋਂ ਬਾਹਰ ਨਿਕਲ ਕੇ ਆਪਣਾ ਉਮੀਦਵਾਰ ਚੁਣਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement