
ਰੇਲ ਰੋਕੋ ਅੰਦੋਲਨ ਵਿਚ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸਰਾਏ ਅਮਾਨਤ ਖਾਂ, 24 ਅਕਤੂਬਰ (ਗੁਰਸ਼ਰਨ ਸਿੰਘ ਔਲਖ) : ਬੀਤੇ ਸ਼ੁੱਕਰਵਾਰ ਸ਼ਾਮ ਨੂੰ ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਤੋਂ ਰੇਲ ਰੋਕੋ ਅੰਦੋਲਨ ਵਿੱਚ ਗਏ ਸਰਹੱਦੀ ਪਿੰਡ ਸ਼ੁੱਕਰਚੱਕ (ਚੀਮਾ) ਦੇ ਕਿਸਾਨ ਜੋਗਿੰਦਰ ਸਿੰਘ (60) ਦੀ ਦਿਲ ਦਾ ਦੌਰਾ ਪੈਣ ਕਾਰਨ ਰਾਤ ਕਰੀਬ 1:30 ਵਜੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਨਾਲ ਧਰਨੇ ਤੇ ਗਏ ਕਿਸਾਨ ਆਗੂ ਜਸਬੀਰ ਸਿੰਘ ਗੰਡੀਵਿੰਡ ਅਤੇ ਬਲਜੀਤ ਸਿੰਘ ਸਰਾਂ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਘਬਰਾਹਟ ਹੋ ਰਹੀ ਹੈ ਤੇ ਜਦੋਂ ਤੱਕ ਉਹ ਪਿੰਡ ਬੁਟਾਰੀ ਤੋਂ ਕਿਸੇ ਡਾਕਟਰ ਨੂੰ ਲੈ ਕੇ ਅੰਦੋਲਨ ਵਿੱਚ ਵਾਪਸ ਪਹੁੰਚੇ ਤਾਂ ਕਿਸਾਨ ਜੋਗਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਸਾਨਾਂ ਦੀ ਮੋਤ ਦੇ ਜ਼ਿੰਮੇਵਾਰ ਸਰਕਾਰ ਨੂੰ ਠਹਿਰਾਉਂਦਿਆਂ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਕਿਸਾਨਾਂ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਜੋ ਤਿੰਨ ਆਰÂਡੀਨੈਂਸ ਬਿੱਲ ਜੋ ਪਾਸ ਕੀਤੇ ਹਨ, ਨੂੰ ਰੱਦ ਕਰਵਾਉਣ ਲਈ ਲਗਾਤਾਰ ਰੇਲ ਪਟੜੀਆਂ, ਟੋਲ ਪਲਾਜ਼ਿਆਂ, ਰਿਲਾਇੰਸ ਪਟਰੌਲ ਪੰਪਾਂ ਤੇ ਧਰਨਿਆਂ ਤੇ ਬੈਠੇ ਹਨ ਤਾਂ ਸਰਕਾਰ ਵਲੋਂ ਧਰਨਿਆਂ ਵਾਲੀਆਂ ਜਗ੍ਹਾਵਾਂ ਤੇ ਮੈਡੀਕਲ ਟੀਮਾਂ ਨਿਯੁਕਤ ਕਿਉਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਹਿimageਲਾਂ ਦੀ ਦੋ-ਤਿੰਨ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਫਿਰ ਵੀ ਸਰਕਾਰ ਨੇ ਇਸ ਸਬੰਧੀ ਕੋਈ ਕਦਮ ਨਹੀਂ ਚੁਕਿਆ।