ਕੇਂਦਰ ਨੇ ਪੰਜਾਬ ਲਈ ਧਾਰਿਆ ਸ਼ੈਤਾਨ ਦਾ ਰੂਪ - ਨਵਜੋਤ ਸਿੱਧੂ 
Published : Oct 25, 2020, 1:39 pm IST
Updated : Oct 25, 2020, 1:41 pm IST
SHARE ARTICLE
Navjot Sidhu
Navjot Sidhu

ਰਾਵਣ ਵਾਂਗ ਇਕ ਦਿਨ ਕੇਂਦਰ ਦਾ ਵੀ ਟੁੱਟੇਗਾ ਹੰਕਾਰ 

ਅੰਮ੍ਰਿਤਸਰ - ਅੱਜ ਦੁਸਹਿਰੇ ਦੇ ਵਿਸ਼ੇਸ਼ ਦਿਨ 'ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲਾਈਵ ਹੋਏ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿਚ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਖਿਲਾਫ਼ ਡਟ ਕੇ ਖੜ੍ਹੇ ਹੋਣਾ ਪਵੇਗਾ ਤੇ ਜਿਵੇਂ ਰਾਵਣ ਦਾ ਅਹੰਕਾਰ ਟੁੱਟਿਆ ਸੀ, ਅੱਜ ਕੇਂਦਰ ਦੀ ਸਰਕਾਰ ਦਾ ਵੀ ਹੰਕਾਰ ਜ਼ਰੂਰ ਟੁੱਟੇਗਾ।

hunger-2Hunger

ਪੰਜਾਬ ਦੇ ਕਿਸਾਨਾਂ ਬਾਰੇ ਉਹਨਾਂ ਕਿਹਾ ਕਿ ਜਦੋਂ ਸਾਡਾ ਹਿੰਦੁਸਤਾਨ ਭੁੱਖਮਰੀ ਨਾਲ ਮਰ ਰਿਹਾ ਸੀ ਤਾਂ ਸਾਡੇ ਪੰਜਾਬ ਦੇ ਕਿਸਾਨ ਨੇ 80 ਕਰੋੜ ਲੋਕਾਂ ਦਾ ਢਿੱਡ ਭਰਿਆ ਤੇ ਹੁਣ ਮਹਿੰਗਾਈ ਦੇ ਨਾਲ-ਨਾਲ ਇਕ ਵਾਰ ਫਿਰ ਭੁੱਖਮਰੀ ਆਵੇਗੀ। ਉਹਨਾਂ ਕਿਹਾ ਕਿ ਗੋਦਾਮਾਂ 'ਚ ਆਨਾਜ ਤਾਂ ਹੋਵੇਗਾ ਪਰ ਇਹ ਗਰੀਬਾਂ ਦੀ ਪਹੁੰਚ ਤੋਂ ਬਹੁਤ ਦੂਰ ਹੋਵੇਗਾ।

MODIMODI

ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡਾ ਜੀ ਐਸ ਟੀ ਦਾ ਬਕਾਇਆ ਵੀ ਦੱਬੀ ਬੈਠੀ ਹੈ ਤੇ ਲੰਮੇ ਸਮੇਂ ਤੋਂ ਬਕਾਇਆ ਵਾਪਸ ਨਹੀਂ ਕੀਤਾ। ਉਹਨਾਂ ਕਿਹਾ ਕਿ ਕਿਸਾਨੀ ਦੀ ਲੜਾਈ ਸਿਰਫ਼ ਐਮ ਐਸ ਪੀ ਤੇ ਮੰਡੀਆਂ ਤੱਕ  ਸੀਮਤ ਨਹੀਂ ਹੈ ਕਿਸਾਨ ਦੀ ਲੜਾਈ ਪਾਣੀਆਂ ਨੂੰ ਲੈ ਕੇ ਅਤੇ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਬਣਦਾ ਹੱਕ ਨਾ ਮਿਲਣ ਕਰ ਕੇ ਵੀ ਹੈ।

Navjot Sidhu at moga rally Navjot Sidhu 

ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹਰ ਮਸਲੇ ਦਾ ਹੱਲ ਕੱਢ ਸਕਦੀ ਹੈ ਪਰ ਸਾਰੀਆਂ ਸਿਆਸੀ ਧਿਰਾਂ ਕ੍ਰੈਡਿਟ ਲੈਣ 'ਚ ਜੁਟੀਆਂ ਹੋਈਆਂ ਹਨ ਹਰ ਇਕ ਪਾਰਟੀ ਹਰ ਮੁੱਦੇ ਵਿਚੋਂ ਆਪਣਾ ਲਾਭ ਲੈ ਰਹੀ ਹੈ। ਨਵਜੋਤ ਸਿੱਧੂ ਨੇ ਦੇਸੀ ਉਗਾਈਏ ਤੇ ਦੇਸੀ ਖਾਈਏ ਦਾ ਨਾਅਰਾ ਵੀ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਖੇਤੀਬਾੜੀ ਵਿਚ ਵੀ ਨਿਵੇਸ਼ ਕਰਨਾ ਚਾਹੀਦਾ ਹੈ। 

SHARE ARTICLE

ਏਜੰਸੀ

Advertisement

Patiala Weather Today: ਪਟਿਆਲਾ 'ਚ ਲੱਗੀ ਸਾਉਣ ਦੀ ਪਹਿਲੀ ਝੜੀ, ਮੌਸਮ ਹੋਇਆ ਸੁਹਾਵਣਾ, ਦੇਖੋ ਤਾਜ਼ਾ ਤਸਵੀਰਾਂ

18 Jul 2024 12:21 PM

Patiala Weather Today: ਪਟਿਆਲਾ 'ਚ ਲੱਗੀ ਸਾਉਣ ਦੀ ਪਹਿਲੀ ਝੜੀ, ਮੌਸਮ ਹੋਇਆ ਸੁਹਾਵਣਾ, ਦੇਖੋ ਤਾਜ਼ਾ ਤਸਵੀਰਾਂ

18 Jul 2024 12:18 PM

ਬਗ਼ਾਵਤ ਤੋਂ ਬਾਅਦ ਪ੍ਰੋ. Prem Singh Chandumajra ਦਾ ਬੇਬਾਕ Interview | Rozana Spokesman

18 Jul 2024 12:15 PM

Navdeep Jalbera ਦਾ ਨਵਾਂ ਖੁਲਾਸਾ, ਨਵਦੀਪ ਨੇ ਦੱਸਿਆ ਕਿਹੜੇ -ਕਿਹੜੇ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਹਰਿਆਣਾ ਪੁਲਿਸ

18 Jul 2024 12:03 PM

Navdeep Jalbera ਦਾ ਨਵਾਂ ਖੁਲਾਸਾ, ਨਵਦੀਪ ਨੇ ਦੱਸਿਆ ਕਿਹੜੇ -ਕਿਹੜੇ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਹਰਿਆਣਾ ਪੁਲਿਸ

18 Jul 2024 12:01 PM
Advertisement