
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਿਲਡਿੰਗ ਦੇ ਪਰਖਚੇ ਉੱਡ ਗਏ
ਲੁਧਿਆਣਾ - ਜ਼ਿਲ੍ਹਾ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਅੱਜ ਡਾਇੰਗ ਮਿੱਲ ‘ਚ ਬਾਇਲਰ ਫੱਟਣ ਨਾਲ ਧਮਾਕਾ ਹੋ ਗਿਆ, ਜਿਸ ‘ਚ ਕਈ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਤਾਜਪੁਰ ਰੋਡ ‘ਤੇ ਇੱਕ ਡਾਇੰਗ ਮਿੱਲ ‘ਚ ਅੱਜ ਬਾਇਲਰ ਫੱਟਣ ਨਾਲ ਸਵੇਰੇ 4:45 ਵਜੇ ਜ਼ੋਰਦਾਰ ਧਮਾਕਾ ਹੋਇਆ ਹੈ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਿਲਡਿੰਗ ਦੇ ਪਰਖਚੇ ਉੱਡ ਗਏ ਜੋ ਆਲੇ-ਦੁਆਲੇ ਦੀਆਂ ਇਮਾਰਤਾਂ ‘ਚ ਜਾ ਵੱਜੇ। ਜਿਸ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਫਿਲਹਾਲ ਡਾਇੰਗ ਮਿੱਲ ‘ਚੋਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ।
ਹਾਦਸੇ ‘ਚ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਤੇ ਕਈ ਮਜ਼ਦੂਰ ਜ਼ਖਮੀ ਹੋ ਗਏ ਹਨ। ਹਾਲੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਬਿਲਡਿੰਗ ‘ਚ ਕਿੰਨੇ ਮਜ਼ਦੂਰ ਸਨ ਤੇ ਕਿੰਨੇ ਜ਼ਖਮੀ ਹੋਏ ਹਨ। ਇਸ ਡਾਇੰਗ ਮਿੱਲ ‘ਚ ਦਿਨ-ਰਾਤ ਕੰਮ ਚੱਲਦਾ ਸੀ। ਦੱਸ ਦਈਏ ਕਿ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਵਿਚ ਜੁਟ ਗਈ ਹੈ।