ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਬਾਰੇ ਪਹਿਲੀ ਕਿਤਾਬ ਜਾਰੀ
Published : Oct 25, 2020, 7:12 am IST
Updated : Oct 25, 2020, 7:12 am IST
SHARE ARTICLE
image
image

ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਬਾਰੇ ਪਹਿਲੀ ਕਿਤਾਬ ਜਾਰੀ

ਚੰਡੀਗੜ੍ਹ, 24 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਸੰਤਾਪ ਦੇ ਕਾਲੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਪੁਲਿਸ ਵਲੋਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟਾਂ ਵਿਚ ਸਾੜੇ ਲਾਪਤਾ ਧੀਆਂ ਪੁੱਤਾਂ ਦੀ ਭਾਲ ਕਰਦਿਆਂ ਪੁਲਿਸੀਆ ਜਬਰ ਦਾ ਖ਼ੁਦ ਸ਼ਿਕਾਰ ਹੋ ਕੇ ਸਰਕਾਰੀ ਅਤਿਵਾਦ ਕਾਰਨ ਮਾਰੇ ਗਏ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸਿੱਖ ਸੰਘਰਸ਼ ਨੂੰ ਦਰਸਾਉਂਦੀ ਕਿਤਾਬ ਅੱਜ ਜਾਰੀ ਕੀਤੀ ਗਈ।
ਖਾਲੜਾ ਬਾਰੇ ਇਸ ਤਰ੍ਹਾਂ ਦੀ ਇਹ ਪਹਿਲੀ ਕਿਤਾਬ ਹੈ, ਜੋ ਕਿ ਭਾਵੇਂ ਬੱਚਿਆਂ ਨੂੰ ਪੜ੍ਹਾਉਣ ਦੇ ਮਕਸਦ ਨਾਲ ਲਿਖੀ ਗਈ ਹੈ ਪਰ ਇਹ ਅਜਿਹੀ ਕਿਤਾਬ ਹੈ ਜਿਸ ਨੂੰ ਬੱਚੇ ਹੀ ਨਹੀਂ ਸਾਰੇ ਹੀ ਪੜ੍ਹ ਸਕਦੇ ਹਨ। ਇਹ ਕਿਤਾਬ ਗੁਰਮੀਤ ਕੌਰ ਨਾਂ ਦੀ ਲੇਖਿਕਾ ਵਲੋਂ ਲਿਖੀ ਗਈ ਹੈ ਜੋ ਬੱਚਿਆਂ ਲਈ ਲਿਖਦੀ ਹੈ ਤੇ ਕਹਾਣੀਕਾਰ ਵੀ ਹੈ। 'ਮਰਜੀਵੜਾ ਜਸਵੰਤ ਸਿੰਘ ਖਾਲੜਾ' ਨਾਂ ਦੇ ਟਾਈਟਲ ਹੇਠ ਛਪੀ ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਮਨੁੱਖੀ ਅਧਿਕਾਰ ਸੰਗਠਨ ਨਾਲ ਜੁੜੇ ਰਾਜਵਿੰਦਰ ਸਿੰਘ ਬੈਂਸ ਨੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਮੌਜੂਦਗੀ ਵਿਚ ਨਿਭਾਈ।
ਇਸ ਮੌਕੇ ਬੀਬੀ ਖਾਲੜਾ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਵਾਰ ਨੇ ਸੰਘਰਸ਼ ਦੇਖਿਆ ਹੈ ਅਤੇ ਉਹ ਕੁਰਬਾਨੀ ਦਾ ਕੋਈ ਮੁਆਵਜ਼ਾ ਨਹੀਂ ਚਾਹੁੰਦੇ ਪਰ ਅਜਿਹੀ ਕਿਤਾਬ ਛਪਣ ਨਾਲ ਉਨ੍ਹਾਂ ਨੂੰ ਨੈਤਿਕ ਹੌਂਸਲਾ ਜ਼ਰੂਰ ਮਿਲਦਾ ਹੈ ਕਿ ਕੌਮ ਉਨ੍ਹਾਂ ਨੂੰ ਯਾਦ ਰਖਦੀ ਹੈ। ਇਹ ਕਿਤਾਬ ਬੜੇ ਹੀ ਸਾਧਾਰਨ ਢੰਗ ਨਾਲ ਛੋਟੀਆਂ ਛੋਟੀਆਂ ਕਹਾਣੀਆਂ ਦੇ ਰੂਪ ਵਿਚ ਬੱਚਿਆਂ ਦੇ ਸਮਝਣ ਵਾਲੀ ਆਸਾਨ ਭਾਸ਼ਾ ਵਿਚ ਲਿਖੀ ਹੈ ਇਸ ਨੂੰ ਹਰ ਕੋਈ ਪੜ੍ਹ ਸਕਦਾ ਹੈ। ਇਹ ਕਿਤਾਬ 20ਵੀਂ ਸਦੀ ਦੇ ਸਿੱਖ ਸੰਘਰਸ਼ ਦਾ ਇਤਿਹਾਸ ਹੈ, ਜੋ ਪੰਥ ਦੀ ਅਗਾਂਹ ਉਸਾਰੀ ਲਈ ਲਾਹੇਵੰਦ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement