
ਬੀਬੀਆਂ ਨੇ ਕਿਸਾਨੀ ਧਰਨਿਆਂ ਵਿਚ ਮੋਦੀ ਅਤੇ ਨੱਢਾ ਵਿਰੁਧ ਕੱਢੀ ਰੱਜ ਕੇ ਭੜਾਸ
ਸੁਨਾਮ 'ਚ ਪਟਰੌਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਟਿਕਾਣਿਆਂ ਮੂਹਰੇ ਲਗਾਤਾਰ ਧਰਨੇ ਜਾਰੀ
ਸੁਨਾਮ ਊਧਮ ਸਿੰਘ ਵਾਲਾ, 24 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਕਿਸਾਨੀ ਧਰਨਿਆਂ ਉਪਰ ਕੀਤੀਆਂ ਟਿੱਪਣੀਆਂ ਤੇ ਸੁਨਾਮ ਵਿਖੇ ਖੇਤੀ ਕਾਨੂੰਨਾਂ ਵਿਰੁਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਰੌਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਟਿਕਾਣਿਆਂ ਮੂਹਰੇ ਦਿਤੇ ਜਾ ਰਹੇ ਲਗਾਤਾਰ ਧਰਨਿਆਂ ਵਿਚ ਸ਼ਾਮਲ ਬੀਬੀਆਂ ਨੇ ਤਿੱਖੇ ਹਮਲੇ ਕਰਦਿਆਂ ਮੋਦੀ ਅਤੇ ਨੱਢਾ ਵਿਰੁਧ ਰੱਜ ਕੇ ਭੜਾਸ ਕੱਢੀ। ਧਰਨਾਕਾਰੀ ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਮੋਦੀ ਵਰਗੇ ਮੁਲਕ ਦੇ ਹਾਕਮ ਭੁੱਖਮਰੀ ਦੌਰਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਹੱਡ ਭੰਨਵੀਂ ਮੁਸ਼ੱਕਤ ਨੂੰ ਭੁੱਲ ਕੇ ਹੁਣ ਵਿਚੋਲੀਏ, ਦੱਸ ਰਹੇ ਹਨ। ਧਰਨਿਆਂ ਵਿਚ ਸ਼ਾਮਲ ਕਰ ਰਹੀਆਂ ਬੀਬੀਆਂ ਅਮਰਜੀਤ ਕੌਰ ਉਤੇ ਚਤਿੰਨ ਕੌਰ ਨੇ ਕਿਹਾ ਕਿ ਮੋਦੀ ਅਤੇ ਨੱਢਾ ਕਿਸਾਨ ਅੰਦੋਲਨ ਵਿਚ ਖਰਲ ਪਾਉਣ ਲਈ ਅਜਿਹੀ ਬਿਆਨਬਾਜ਼ੀ ਕਰ ਕੇ ਕਿਸਾਨਾਂ ਨੂੰ ਉਕਸਾ ਰਹੇ ਹਨ। ਉਨ੍ਹਾਂ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਅਪਣੇ ਬੱਚਿਆਂ ਦੀ ਭੁੱਖ ਅਤੇ ਭਵਿੱਖ ਲਈ ਧਰਨਿਆਂ 'ਤੇ ਬੈਠੇ ਕਿਸਾਨ ਮੋਦੀ ਅਤੇ ਨੱਢੇ ਵਰਗਿਆਂ ਦੀ ਬਿਆਨਬਾਜ਼ੀ ਤੋਂ ਡਰਨ ਵਾimageਲੇ ਨਹੀਂ ਹਨ। ਇਸੇ ਦੌਰਾਨ ਕਿਸਾਨ ਆਗੂਆਂ ਦਰਬਾਰਾ ਸਿੰਘ ਛਾਜਲਾ, ਸੁਖਪਾਲ ਸਿੰਘ ਮਾਣਕ ਅਤੇ ਗੋਬਿੰਦ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਅਣਖੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਯਕੀਨੀ ਬਣਾਵੇ, ਉਨ੍ਹਾਂ ਕਿਹਾ ਕਿ ਕਿਸਾਨ ਅਜਿਹੇ ਕਿਸਾਨ ਮਾਰੂ ਕਾਨੂੰਨਾਂ ਨੂੰ ਸੂਬੇ ਅੰਦਰ ਕਿਸੇ ਵੀ