
ਢਿਲਵਾਂ ਦੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਹੁਲ (18) ਵਾਸੀ ਤੇ ਫਰਮਾਨ (17) ਵਾਸੀ ਵਜੋਂ ਹੋਈ ਹੈ।
ਢਿਲਵਾਂ - ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਸੜਕ ਹਾਦਸੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਅੱਜ ਤਾਜਾ ਮਾਮਲਾ ਢਿਲਵਾਂ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਦੇਰ ਰਾਤ ਅੱਡਾ ਮਿਆਦੀ ਬਕਰਪੁਰ ਤੋਂ ਢਿਲਵਾਂ ਨੂੰ ਆਉਂਦਿਆਂ ਦੋ ਲੜਕਿਆਂ ਦੀ, ਮੋਟਰਸਾਈਕਲ ਦਰਖਤ 'ਚ ਵੱਜਣ ਕਾਰਨ ਮੌਤ ਹੋ ਗਈ।
ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਮੌਕੇ ਤੇ ਪੁੱਜੇ ਢਿਲਵਾਂ ਦੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਹੁਲ (18) ਵਾਸੀ ਤੇ ਫਰਮਾਨ (17) ਵਾਸੀ ਵਜੋਂ ਹੋਈ ਹੈ।