
ਮਹਿਲਾ ਕਮਿਸ਼ਨ ਦੀ ਚੇਅਰਪਰਮਨ ਮਨੀਸ਼ਾ ਗੁਲਾਟੀ, ਪਤੀ ਤੇ ਬੇਟਾ ਹਾਦਸੇ 'ਚ ਜ਼ਖ਼ਮੀ
ਕਾਰ ਅੱਗੇ ਗਊ ਆਉਣ ਨਾਲ ਹੋਇਆ ਹਾਦਸਾ
ਅੰਮ੍ਰਿਤਸਰ, 24 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਮਨ ਮਨੀਸ਼ਾ ਗੁਲਾਟੀ ਦੀ ਕਾਰ ਅੱਜ ਜੰਡਿਆਲਾ ਗੁਰੂ ਨੇੜੇ ਹਾਦਸਾਗ੍ਰਸਤ ਹੋ ਗਈ। ਮੱਲਾਂਵਾਲ ਨੇੜੇ ਹਾਦਸਾ ਉਦੋਂ ਵਾਪਰਿਆ ਜਦੋਂ ਇਕ ਦਮ ਅੱਗੇ ਗਊ ਆ ਗਈ। ਇਸ ਹਾਦਸੇ ਵਿਚ ਮਨੀਸ਼ਾ ਗੁਲਾਟੀ ਤੋਂ ਇਲਾਵਾ ਉਨ੍ਹਾਂ ਦੇ ਪਤੀ ਮੁਕੇਸ਼ ਗੁਲਾਟੀ ਤੇ ਬੇਟਾ ਨਕੁਲ ਗੁਲਾਟੀ ਵੀ ਜ਼ਖ਼ਮੀ ਹੋਏ ਹਨ। ਹਾਦਸੇ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
image