ਕਾਬੁਲ ਵਿਚ ਸਿੱਖਾਂ ਨੂੰ  ਹੁਕਮ- ਜਾਂ ਤਾਂ ਮੁਸਲਮਾਨ ਬਣ ਜਾਉ, ਜਾਂ ਦੇਸ਼ ਛੱਡ ਦਿਉ
Published : Oct 25, 2021, 6:54 am IST
Updated : Oct 25, 2021, 6:54 am IST
SHARE ARTICLE
image
image

ਕਾਬੁਲ ਵਿਚ ਸਿੱਖਾਂ ਨੂੰ  ਹੁਕਮ- ਜਾਂ ਤਾਂ ਮੁਸਲਮਾਨ ਬਣ ਜਾਉ, ਜਾਂ ਦੇਸ਼ ਛੱਡ ਦਿਉ

 ਸਿੱਖ ਜਗਤ ਵਿਚ ਭਾਰੀ ਬੇਚੈਨੀ : ਕੇਂਦਰ ਸਰਕਾਰ ਨੂੰ  ਅਪੀਲ ਕਿ ਅਫ਼ਗ਼ਾਨ 

ਕਾਬੁਲ, 24 ਅਕਤੂਬਰ : ਅਫ਼ਗ਼ਾਨਿਸਤਾਨ ਦੇ ਸਿੱਖਾਂ ਸਾਹਮਣੇ ਇਕ ਨਵਾਂ ਧਰਮ-ਸੰਕਟ ਖੜਾ ਹੋ ਗਿਆ ਹੈ ਕਿ ਉਹ ਜਾਂ ਤਾਂ ਅਫ਼ਗ਼ਾਨਿਸਤਾਨ ਛੱਡ ਕੇ ਚਲੇ ਜਾਣ ਜਾਂ ਇਸਲਾਮ ਕਬੂਲ ਕਰਨ | ਇੰਟਰਨੈਸ਼ਨਲ ਫ਼ੋਰਮ ਫ਼ਾਰ ਰਾਈਟਸ ਐਂਡ ਸਕਿਊਰਿਟੀ (ਆਈ.ਐਫ਼.ਐਫ਼.ਆਰ.ਏ.ਐਸ.) ਨੇ ਸ਼ੁਕਰਵਾਰ ਨੂੰ  ਕਿਹਾ ਕਿ ਸਿੱਖ, ਜੋ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਹੁੰਦੇ ਸਨ, ਹੁਣ ਉਨ੍ਹਾਂ ਦਾ ਸੱਭ ਕੁੱਝ ਤਬਾਹ ਹੋ ਗਿਆ ਹੈ | ਤਾਲਿਬਾਨ ਦੇ ਆਉਣ ਪਿਛੋਂ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦੀ ਭਾਵਨਾ ਬਹੁਤ ਵਧ ਗਈ ਹੈ | ਨਾਲ ਹੀ ਕੱਟੜ ਹਿੰਸਾ ਵੀ ਵਧ ਗਈ ਹੈ | ਇਸ ਸਮੇਂ ਕੱੁਝ ਸਿੱਖ ਵੀ ਕਾਬੁਲ 'ਚ ਰਹਿੰਦੇ ਹਨ | ਗ਼ਜ਼ਨੀ ਅਤੇ ਨੰਗਰਹਾਰ ਸੂਬਿਆਂ 'ਚ ਵੀ ਸਿੱਖਾਂ ਨੇ ਸ਼ਰਨ ਲਈ ਹੋਈ ਹੈ |
  5 ਅਕਤੂਬਰ ਨੂੰ  15 ਤੋਂ 20 ਅਤਿਵਾਦੀਆਂ ਨੇ ਕਰਤੇ ਪ੍ਰਵਾਨ ਜ਼ਿਲ੍ਹੇ ਦੇ ਇਕ ਗੁਰਦੁਆਰੇ 'ਚ ਦਾਖ਼ਲ ਹੋ ਕੇ ਗਾਰਡਾਂ ਨੂੰ  ਬੰਨ੍ਹ ਦਿਤਾ ਸੀ ਅਤੇ ਗੁਰਦੁਆਰੇ 'ਚ ਭੰਨਤੋੜ ਕੀਤੀ ਸੀ | ਸਿੱਖਾਂ ਨੂੰ  ਕੁਟਿਆ ਵੀ ਗਿਆ ਸੀ | ਕੱੁਝ ਦਿਨ ਪਹਿਲਾਂ ਇਕ ਸਿੱਖ ਹਕੀਮ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ | 
ਫ਼ੋਰਮ ਮੰਨਦੀ ਹੈ ਕਿ ਕਿਉਂਕਿ ਸਿੱਖ ਭਾਈਚਾਰਾ ਇਸਲਾਮ ਦੇ ਸੁੰਨੀ ਭਾਈਚਾਰੇ ਦੀ ਮੁੱਖਧਾਰਾ ਅਧੀਨ ਨਹੀਂ ਆਉਂਦਾ, ਇਸ ਲਈ ਉਨ੍ਹਾਂ ਨੂੰ  ਜਾਂ ਤਾਂ ਜਬਰੀ ਸੁੰਨੀ ਮੁਸਲਮਾਨ ਬਣਾਇਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ  ਜਾਨ ਤੋਂ ਮਾਰ ਦਿਤਾ ਜਾਂਦਾ ਹੈ | ਤਾਲਿਬਾਨ ਦੀ ਸਰਕਾਰ ਕਦੇ ਵੀ ਅਫ਼ਗ਼ਾਨ ਸੂਬੇ 'ਚ ਸਮਾਜ ਅੰਦਰ ਵੰਨ-ਸੁਵੰਨਤਾ ਪੈਦਾ ਨਹੀਂ ਹੋਣ ਦੇਵੇਗੀ | ਆਦਿਵਾਸੀ ਰੀਤੀ-ਰਿਵਾਜਾਂ ਦੇ ਨਾਲ ਇਸਲਾਮੀ ਜ਼ਾਬਤਾ ਦੇ ਸਭ ਤੋਂ ਸਖ਼ਤ ਰੂਪ ਦੇ ਸਿੱਟੇ ਵਜੋਂ ਸਿੱਖਾਂ ਸਮੇਤ ਅਫ਼ਗ਼ਾਨਿਸਤਾਨ ਦੇ ਸਭ ਘੱਟ ਗਿਣਤੀ ਭਾਈਚਾਰਿਆਂ ਦਾ ਸਫ਼ਾਇਆ ਹੋ ਜਾਏਗਾ |             
    (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement