
Ludhiana News : ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਬਲਾਕ ਲੁਧਿਆਣਾ-1 ’ਚ ਹੋਈਆਂ ਬੇਨਿਯਮੀਆਂ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਮੁੱਖ ਅਧਿਆਪਕਾ ਨੂੰ ਕੀਤਾ ਗਿਆ ਮੁਅੱਤਲ
Ludhiana News : ਸਿੱਖਿਆ ਵਿਭਾਗ ਵਲੋਂ ਮਹਾਨਗਰ ‘ਚ ਇਕ ਅਧਿਆਪਕਾ ਨੂੰ ਮੁਅੱਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਬਲਾਕ ਲੁਧਿਆਣਾ-1 ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਮੁੱਖ ਅਧਿਆਪਕਾ ਨਿਸ਼ਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਉਪਰੋਕਤ ਕਾਰਵਾਈ ਅਧਿਆਪਕਾ ਵੱਲੋਂ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ, ਅਧਿਆਪਕਾਂ ਨਾਲ ਤਾਲਮੇਲ ਨਾ ਕਰਨ ਅਤੇ ਸਕੂਲ ਦਾ ਰਿਕਾਰਡ ਨਾ ਦੇਣ ਅਤੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕੀਤੀ ਗਈ ਹੈ।
ਸਰਕਾਰੀ ਪ੍ਰਾਇਮਰੀ ਸਕੂਲ, ਗਿਆਸਪੁਰਾ, ਬਲਾਕ ਲੁਧਿਆਣਾ-1 (ਲੁਧਿਆਣਾ) ਦੀ ਮੁੱਖ ਅਧਿਆਪਕਾ ਨਿਸ਼ਾ ਰਾਣੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਰਾਏਕੋਟ (ਲੁਧਿਆਣਾ) ਵਿਖੇ ਹੋਵੇਗਾ। ਅਧਿਆਪਕਾ ਨੂੰ ਨਿਯਮਾਂ ਅਨੁਸਾਰ ਮੁਅੱਤਲ ਭੱਤਾ ਮਿਲੇਗਾ।
(For more news apart from Education department has suspended head teacher of government primary school Giaspura Block Ludhiana News in Punjabi, stay tuned to Rozana Spokesman)