Panthak News: ਸਾਲ 2002 ਵਿਚ ਬਾਦਲ-ਟੌਹੜਾ ਕਸ਼ਮਕਸ਼ ਦੌਰਾਨ ‘ਬਾਲਾਸਰ ਫ਼ਾਰਮ’ ਰਿਹਾ ਸੀ ਚਰਚਾ ਵਿਚ
Published : Oct 25, 2024, 10:40 am IST
Updated : Oct 25, 2024, 10:40 am IST
SHARE ARTICLE
In the year 2002, during the Badal-Tohra conflict, 'Balasar Farm' was in discussion.
In the year 2002, during the Badal-Tohra conflict, 'Balasar Farm' was in discussion.

Panthak News: ਕੈਪਟਨ ਦੀ ਤਰ੍ਹਾਂ ਭਗਵੰਤ ਮਾਨ ਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਨਹੀਂ ਦਿਲਚਸਪੀ ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਕੇਸ ਵਿਚ ਬਹਿਸ ਮੁਕੰਮਲ

 

Panthak News: ਫ਼ਰਵਰੀ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਤਾਂ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦਰਮਿਆਨ ਦੂਰੀਆਂ ਬਣੀਆਂ ਹੋਈਆਂ ਸਨ ਅਤੇ ਪੰਥਕ ਹਲਕਿਆਂ ਦੀ ਨਜ਼ਰ ਦੋਹਾਂ ਧਿਰਾਂ ਦੀਆਂ ਗਤੀਵਿਧੀਆਂ ’ਤੇ ਕੇਂਦਰਤ ਸੀ। ਉਸ ਸਮੇਂ ਬਾਦਲ ਪ੍ਰਵਾਰ ਅਤੇ ਬਾਦਲ ਦਲ ਦਾ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਸਮੇਤ ਅਨੇਕਾਂ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਉਪਰ ਬੜਾ ਪ੍ਰਭਾਵ ਸੀ ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਧੜਾ ਕਿਸੇ ਵੀ ਹਾਲਤ ਵਿਚ ਸ਼੍ਰੋਮਣੀ ਕਮੇਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਉਪਰ ਕਬਜ਼ਾ ਕਰਨ ਲਈ ਯਤਨਸ਼ੀਲ ਸੀ, ਉਸ ਸਮੇਂ ਬਾਦਲਾਂ ਵਲੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪ੍ਰੋ. ਕਿ੍ਰਪਾਲ ਸਿੰਘ ਬਡੂੰਗਰ ਨੂੰ ਬਣਾਇਆ ਗਿਆ ਸੀ। 

ਜਦੋਂ ਸਾਲ 2002 ਵਿਚ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਦੀ ਮਿਤੀ ਨਿਸ਼ਚਿਤ ਕਰ ਦਿਤੀ ਗਈ ਤਾਂ ਕੈਪਟਨ ਅਮਰਿੰਦਰ ਸਿੰਘ ਖੁਲ੍ਹੇ ਤੌਰ ’ਤੇ ਜਥੇਦਾਰ ਟੌਹੜਾ ਦੇ ਪੱਖ ਵਿਚ ਆਣ ਖਲੌਤਾ ਪਰ ਬਾਦਲਾਂ ਕੋਲ ਹਰਿਆਣੇ ਦੇ ਬਾਹੂਬਲੀ ਸਿਆਸਤਦਾਨਾਂ ਵਿਚ ਸ਼ਾਮਲ ਚੌਟਾਲਾ ਪ੍ਰਵਾਰ ਅਤੇ ਕੇਂਦਰ ਵਿਚ ਅਟਲ ਬਿਹਾਰੀ ਵਾਜਪਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਪੂਰਨ ਸਮਰਥਨ ਸੀ।

ਕੈਪਟਨ ਅਮਰਿੰਦਰ ਸਿੰਘ ਅਤੇ ਜਥੇਦਾਰ ਟੌਹੜਾ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਾਦਲਾਂ ਦੀ ਚੜ੍ਹਾਈ ਬਰਕਰਾਰ ਰਹੀ ਕਿਉਂਕਿ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਰਿਆਣੇ ਵਿਖੇ ਸਥਿਤ ਅਪਣੇ ਨਿਜੀ ਫ਼ਾਰਮ ‘ਬਾਲਾਸਰ’ ਵਿਚ ਰਖਿਆ, ਸ਼ਾਨਦਾਰ ਸਹੂਲਤਾਂ ਦਿਤੀਆਂ, ਉਥੋਂ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਦਿੱਲੀ ਲਿਜਾਏ ਗਏ ਅਤੇ ਚੋਣ ਵਾਲੇ ਦਿਨ ਜਿਸ ਜਹਾਜ਼ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ, ਉਸ ਜਹਾਜ਼ ਵਿਚ ਸ਼ੁਸ਼ਮਾ ਸਵਰਾਜ ਅਤੇ ਸਾਹਿਬ ਸਿੰਘ ਵਰਮਾ ਵਰਗੇ ਸੀਨੀਅਰ ਭਾਜਪਾ ਆਗੂ ਵੀ ਸਵਾਰ ਸਨ। ਹੁਣ ਸਮਾਂ ਤਬਦੀਲ ਹੋ ਚੁੱਕਾ ਹੈ, ਸਮੀਕਰਨ ਬਦਲ ਗਏ ਹਨ, ਜੇਕਰ 28 ਅਕਤੂਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਮੌਕੇ ਇਸ ਤਰ੍ਹਾਂ ਦੀ ਕਸ਼ਮਕਸ਼ ਹੋਈ ਤਾਂ ਨਜ਼ਾਰਾ ਵਖਰਾ, ਵਿਲੱਖਣ ਅਤੇ ਦਿਲਚਸਪ ਹੋਵੇਗਾ।

ਇਸ ਵਾਰ ਬਾਦਲ ਦਲ ਦੇ ਵਿਰੋਧੀਆਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਕੋਈ ਸਮਰਥਨ ਨਹੀਂ, ਕਿਉਂਕਿ ‘ਆਪ’ ਸਰਕਾਰ ਇਸ ਚੋਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ, ਇਸ ਵਾਰ ਬਾਦਲਾਂ ਨੂੰ ਵੀ ਹਰਿਆਣੇ ਜਾਂ ਦਿੱਲੀ ਤੋਂ ਕੋਈ ਆਸ ਨਹੀਂ, ਬਾਦਲਾਂ ਦੀ ਭਾਜਪਾ ਨਾਲੋਂ ਭਾਈਵਾਲੀ ਟੁੱਟ ਚੁੱਕੀ ਹੈ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਆ ਕਰਾਰ ਦਿਤਾ ਗਿਆ ਹੈ, ਬਾਦਲ ਦਲ ਦੇ ਸੀਨੀਅਰ ਆਗੂ ਅਤੇ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਜੋਂ ਜਾਣੇ ਜਾਂਦੇ ਵਿਰਸਾ ਸਿੰਘ ਵਲਟੋਹਾ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਆਰਐਸਐਸ ਅਤੇ ਭਾਜਪਾ ਦੇ ਏਜੰਟ ਕਹਿਣ ਦਾ ਮਾਮਲਾ ਵੀ ਬਾਦਲ ਦਲ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। 

ਭਾਵੇਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਮੌਕੇ ਦੋਹਾਂ ਧਿਰਾਂ ਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਅਤੇ ਦੋਨੋਂ ਧਿਰਾਂ ਇਕ ਦੂਜੇ ਦੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਦਾ ਹਵਾਲਾ ਦੇ ਕੇ ਆਪੋ-ਅਪਣੇ ਉਮੀਦਵਾਰ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਹਨ ਪਰ ਇਸ ਵਾਰ ਨਾ ਤਾਂ ‘ਬਾਲਾਸਰ ਫ਼ਾਰਮ’ ਦਾ ਕੋਈ ਜ਼ਿਕਰ ਆ ਰਿਹਾ ਹੈ, ਨਾ ‘ਲਿਫ਼ਾਫ਼ਾ ਕਲਚਰ’ ਬਾਰੇ ਅਜੇ ਕੋਈ ਜਿਕਰ ਛਿੜਿਆ ਹੈ, ਨਾ ਭਾਜਪਾ-ਕਾਂਗਰਸ-ਆਮ ਆਦਮੀ ਪਾਰਟੀ ਦੀ ਇਸ ਚੋਣ ਵਿਚ ਕੋਈ ਦਿਲਚਸਪੀ ਜਾਂ ਦਖ਼ਲਅੰਦਾਜ਼ੀ ਸਾਹਮਣੇ ਆ ਰਹੀ ਹੈ ਪਰ ਫਿਰ ਵੀ ਪੰਥਕ ਹਲਕਿਆਂ ਦੀ ਇਸ ਚੋਣ ਵਿਚ ਪੂਰੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement