ਤਿੰਨ ਸਪਾ ਸੈਂਟਰਾਂ ਖਿਲਾਫ ਮਾਮਲਾ ਦਰਜ
ਜ਼ੀਰਕਪੁਰ: ਜ਼ੀਰਕਪੁਰ ਪੁਲਿਸ ਵੱਲੋਂ ਵੀਆਈਪੀ ਰੋਡ ਇਲਾਕੇ ਵਿੱਚ ਵੱਖ-ਵੱਖ ਸਪਾ ਸੈਂਟਰਾਂ ਤੇ ਛਾਪੇਮਾਰੀ ਕਰ ਸਪਾ ਸੈਂਟਰਾਂ ਦੀ ਆੜ ਵਿੱਚ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਵੀਆਈਪੀ ਰੋਡ ਤੇ ਹਨੀ ਬੀ ਸਪਾ, ਨੇਚਰ ਸਪਾ ਅਤੇ ਮਿਨੀ ਟੂਲਿਪ ਡੇ ਸਪਾ ਤੇ ਛਾਪੇਮਾਰੀ ਕੀਤੀ ਗਈ । ਸਪਾ ਸੈਂਟਰਾਂ ਦੇ ਮਾਲਕਾਂ ਵੱਲੋਂ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਸੀ ਜੋ ਪੁਲਿਸ ਨੇ ਛਾਪੇਮਾਰੀ ਦੌਰਾਨ 6 ਕੁੜੀਆਂ ਨੂੰ ਰੈਸਕਿਊ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਤਿੰਨੋ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ ਦੇਹ ਵਪਾਰ ਕਰਵਾਉਣ ਦੀ ਧਾਰਾ 3 , 4 5 ਇਮੌਰਲ ਟਰੈਫਿਕ ਪ੍ਰੀਵੈਂਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਲਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਪਾਸ ਸੈਂਟਰਾਂ ਦੀ ਆੜ ਚ ਚੱਲ ਰਹੇ ਦੇ ਵਪਾਰ ਦੇ ਧੰਦੇ ਤੇ ਸਖਤੀ ਕਰਦੇ ਹੋਏ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ।
