
ਰਾਜਪੁਰਾ ਨਾਭਾ ਤਕਰੀਬਨ 1400 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ।
ਚੰਡੀਗੜ੍ਹ: ਪੰਜਾਬ 'ਚ ਵੱਖ ਵੱਖ ਥਾਂ ਤੇ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਦੇ ਚਲਦੇ ਰੇਲ ਸੇਵਾ ਕਾਫੀ ਸਮੇਂ ਤੋਂ ਬੰਦ ਹੈ। ਪਰ ਕੁਝ ਸਮੇਂ ਪਹਿਲਾਂ ਹੀ ਕਿਸਾਨਾਂ ਨੇ ਰੇਲਾਂ ਨੂੰ ਸ਼ੁਰੂ ਕਰਨ ਲਈ ਧਰਨੇ ਚੁੱਕ ਲਏ ਹਨ। ਉਥੇ ਹੀ ਦੂਜੇ ਪਾਸੇ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਸ ਦੇ ਚਲਦੇ ਹੁਣ ਜਲਦ ਹੀ ਮਾਲ ਗੱਡੀਆਂ ਚੱਲਣ ਮਗਰੋਂ ਬਠਿੰਡਾ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਨਾਭਾ ਥਰਮਲ ਪਲਾਂਟ 'ਚ ਕੋਲੇ ਦਾ ਪਹਿਲਾ ਸਟਾਕ ਪਹੁੰਚ ਗਿਆ ਹੈ।
ਤਲਵੰਡੀ ਸਾਬੋ ਵਿੱਚ 1 ਰੈਕ ਤੇ ਰਾਜਪੁਰਾ ਵਿੱਚ 5 ਕੋਲੇ ਦੇ ਰੈਕ ਪਹੁੰਚ ਗਏ ਹਨ। ਹੁਣ ਇਨ੍ਹਾਂ ਥਰਮਲ ਪਲਾਂਟ ਦੇ ਮੁੜ ਚਾਲੂ ਹੋਣ ਦੀ ਸੰਭਾਵਨਾ ਹੈ। ਦਰਅਸਲ, ਬਠਿੰਡਾ ਦੇ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਪੰਜਾਬ 'ਚ 2000 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਰਾਜਪੁਰਾ ਨਾਭਾ ਤਕਰੀਬਨ 1400 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਜਦਕਿ ਤਿੰਨ ਹੋ ਛੋਟੇ ਥਰਮਲ ਪਲਾਂਟ ਹਨ ਜੋ ਪੰਜਾਬ 'ਚ ਬਿਜਲੀ ਦੀ ਕਮੀ ਪੈਦਾ ਨਹੀਂ ਹੋਣ ਦਿੰਦੇ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਦੋਨਾਂ ਵੱਡੇ ਥਰਮਲ ਪਲਾਂਟਾਂ ਨੂੰ ਕੋਲਾ ਪਹੁੰਚਾਇਆ ਗਿਆ ਹੈ।