ਕੋਰੋਨਾ ਯੋਧਿਆਂ ਨੂੰ ਦਿਤੀ ਜਾਵੇਗੀ ਕੋਰੋਨਾ ਦੀ ਪਹਿਲੀ ਖ਼ੁਰਾਕ : ਮੋਦੀ
Published : Nov 25, 2020, 12:23 am IST
Updated : Nov 25, 2020, 12:23 am IST
SHARE ARTICLE
image
image

ਕੋਰੋਨਾ ਯੋਧਿਆਂ ਨੂੰ ਦਿਤੀ ਜਾਵੇਗੀ ਕੋਰੋਨਾ ਦੀ ਪਹਿਲੀ ਖ਼ੁਰਾਕ : ਮੋਦੀ

ਨਵੀਂ ਦਿੱਲੀ, 24 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੂਬਿਆਂ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਕੋਵਿਡ 19 ਵਿਰੁਧ ਜੰਗ 'ਚ ਥੋੜੀ ਜਿਹੀ ਵੀ ਲਾਪਰਵਾਹੀ ਨਾ ਵਰਤਣ ਅਤੇ ਉਨ੍ਹਾਂ ਤੋਂ ਅਪੀਲ ਕੀਤੀ ਕਿ ਉਹ ਪਹਿਲਾਂ ਤੋਂ ਵੱਧ ਸਾਵਧਾਨ ਰਹਿਣ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਇਕ ਫ਼ੀ ਸਦੀ ਹੇਠਾਂ ਲਿਆਉਣ ਦੀ ਕੋਸ਼ਿਸ਼ਾਂ ਕਰਨ। ਕੋਰੋਨਾ ਵੈਕਸੀਨ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨ ਕਦੋਂ ਆਵੇਗੀ? ਇਸ ਦਾ ਸਮਾਂ ਅਸੀਂ ਤੈਅ ਨਹੀਂ ਕਰ ਸਕਦੇ ਸਗੋਂ ਕਿ ਇਹ ਵਿਗਿਆਨੀਆਂ ਦੇ ਹੱਥਾਂ 'ਚ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਸੂਬਿਆਂ ਦੇ ਮੁੱਖ ਮੰਤਰੀ ਨਾਲ ਬੈਠਕ 'ਚ ਇਹ ਗੱਲ ਆਖੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਕੁਝ ਲੋਕ ਰਾਜਨੀਤੀ ਕਰ ਰਹੇ ਹਨ ਪਰ ਕਿਸੇ ਨੂੰ ਰਾਜਨੀਤੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਭਾਰਤ ਜੋ ਵੀ ਵੈਕਸੀਨ ਅਪਣੇ ਨਾਗਰਿਕਾਂ ਨੂੰ ਦੇਵੇਗਾ, ਉਹ ਸਹੀ ਹੋਵੇਗੀ। ਵੈਕਸੀਨ ਦੀ ਡੋਜ਼ ਅਤੇ ਕੀਮਤ ਵੀ ਅਜੇ ਤੈਅ ਨਹੀਂ ਹੈ। ਫਰੰਟ ਲਾਈਨਜ਼ 'ਤੇ ਲੜਨ ਵਾਲੇ ਕੋਰੋਨਾ ਯੋਧਿਆਂ ਨੂੰ ਤਰਜ਼ੀਹ ਦਿਤੀ ਜਾਵੇਗੀ ਕਿ ਉਨ੍ਹਾਂ ਨੂੰ ਪਹਿਲਾਂ ਵੈਕਸੀਨ ਦੀ ਡੋਜ਼ ਦਿਤੀ ਜਾਵੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿਵਾਇਆ ਕਿ ਵੈਕਸੀਨ ਉਪਲੱਬਧ ਕਰਾਉਣ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ। ਲੋਕ ਦੂਜਿਆਂ ਤੋਂ ਅਪਣੀ ਬੀਮਾਰੀ ਨੂੰ ਲੁਕਾ ਰਹੇ ਹਨ। ਜਦੋਂ ਮਰੀਜ਼ ਕੋਰੋਨਾ ਨਾਲ ਗੰਭੀਰ ਰੂਪ ਨਾਲ ਘਿਰਿਆ ਜਾਂਦਾ ਹੈ ਤਾਂ ਹੀ ਹਸਪਤਾਲ ਜਾਂਦਾ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨਾਲ ਸਾਡੀ ਲੜਾਈ ਜਾਰੀ ਹੈ। ਜੇਕਰ ਮੁੱਖ ਮੰਤਰੀਆਂ ਕੋਲ ਕੁਝ ਹੋਰ ਸੁਝਾਅ ਹਨ ਤਾਂ ਲਿਖਤੀ ਵਿਚ ਉਹ ਸਾਨੂੰ ਦੇ ਦੇਣ। ਕੋਈ ਵੀ ਅਪਣਾ ਵਿਚਾਰ ਥੋਪ ਨਹੀਂ ਸਕਦਾ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਦੇਸ਼ 'ਚ ਟੈਸਟਿੰਗ ਦਾ ਨੈੱਟਵਰਕ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਲੋਕ ਕੋਰੋਨਾ ਨੂੰ ਲੈ ਕੇ ਗੰਭੀਰ ਹੋਣ ਲੱਗੇ ਹਨ ਪਰ ਕੁਝ ਹੱਦ ਤਕ ਲੋਕਾਂ ਨੂੰ ਲਗਣ ਲੱਗਾ ਹੈ ਕਿ ਇਹ ਵਾਇਰਸ ਕਮਜ਼ੋਰ ਹੋ ਗਿਆ ਹੈ। ਅਜਿਹਾ ਸੋਚਣਾ ਗ਼ਲਤ ਹੈ। ਭਾਰਤ ਵਿਚ ਕੋਰੋਨਾ ਵਾਇਰਸ ਫਿਰ ਵੱਧ ਸਕਦਾ ਹੈ, ਜੇਕਰ ਲੋਕ ਢਿੱਲ ਵਰਤਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀ ਹਰ ਵੈਕਸੀਨ 'ਤੇ ਸਰਕਾਰ ਦੀ ਨਜ਼ਰ ਹੈ ਪਰ ਅਜੇ ਵੀ ਸਾਨੂੰ ਪੂਰੀ ਚੌਕਸੀ ਵਰਤਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮੰਤਰ ਦਿਤਾ ਕਿ ਵੈਕਸੀਨ ਦੀ ਪੂਰੀ ਤਿਆਰੀ ਪਰ ਬਚਾਅ ਰਹੇ ਜਾਰੀ। (ਪੀਟੀਆਈ)


ਮਾਮਤਾ ਨੇ ਕਹੀ ਕੋਰੋਨਾ ਵੈਕਸੀਨ 'ਤੇ ਕੇਂਦਰ ਨਾਲ ਸਹਿਯੋਗ ਦੀ ਗੱਲ
ਪ੍ਰਧਾਨ ਮੰਤਰੀ ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ 'ਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਾਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ। ਮਾਮਤਾ ਬੈਨਰਜੀ ਨੇ ਕਿਹਾ ਕਿ ਵੈਕਸੀਨ ਉਪਬਲਧ ਹੁੰਦੇ ਹੀ ਸਾਰਿਆਂ ਲਈ ਜਲਦੀ ਹੀ ਵਿਆਪਕ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਅਸੀਂ ਕੇਂਦਰੀ ਤੇ ਹੋਰ ਸਾਰੇ ਹਿੱਸੇਦਾਰ ਨਾਲ ਕੰਮ ਕਰਨ ਲਈ ਤਿਆਰ ਹਾਂ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਬੋਲੇ- ਵੈਕਸੀਨ ਨੂੰ ਲੈ ਕੇ ਕਰ ਰਹੇ ਹਨ ਕੰਮ
ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀਆਂ ਦੀ ਬੈਠਕ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪੀਐੱਮ ਮੋਦੀ ਨੂੰ ਕੋਰੋਨਾ ਵੈਕਸੀਨ ਨੂੰ ਲੈ ਕੇ ਜਾਣਕਾਰੀ ਦਿਤੀ। ਮਹਾਰਾਸ਼ਟਰ ਦੇ ਸੀਐੱਮ ਕਾਰਜਕਾਲ ਦੇ ਅਨੁਸਾਰ ਮਹਾਰਾਸ਼ਟਰ ਦੇ ਸੀਐੱਮ ਊਧਵ ਠਾਕਰੇ ਨੇ ਪੀਐੱਮ ਨਰਿੰਦਰ ਮੋਦੀ ਨੂੰ ਸੂਚਿਤ ਕੀਤਾ ਕਿ ਉਹ ਸੀਰਮ ਇੰਸਟੀਚਿਊਟ ਦੇ ਅਡਾਰ ਪੂਨਾਵਾਲਾ ਨਾਲ ਲਗਾਤਾਰ ਸੰਪਰਕ 'ਚ ਹਨ। ਉਨ੍ਹਾਂ ਨਾਲ ਹੀ ਦਸਿਆ ਕਿ ਸੂਬੇ ਨੇ ਵੈਕਸੀਨ ਦਾ ਸਮੇਂ 'ਤੇ ਵੰਡਣ ਨਿਸ਼ਚਿਤ ਕਰਨ ਤੇ ਟੀਕਾਕਰਨ ਨੂੰ ਲੈ ਕੇ ਇਕ ਟਾਸਕ ਫੋਰਸ ਦਾ ਗਠਨ ਵੀ ਕੀਤਾ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਦਸਿਆ, ਦਿੱਲੀ 'ਚ ਸ਼ੁਰੂ ਹੋਈ ਕੋਰੋਨਾ ਦੀ ਤੀਜੀ ਲਹਿਰ
ਪ੍ਰਧਾਨ ਮੰਤਰੀ ਮੋਦੀ ਨਾਲ ਬੈਠਕ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਸਿਆ ਕਿ ਦਿੱਲੀ 'ਚ 10 ਨਵੰਬਰ ਨੂੰ ਕੋਰੋਨਾ ਦੀ ਤੀਜੀ ਲਹਿਰ ਆਈ ਹੈ। ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੇ ਜਾਣਕਾਰੀ ਦਿਤੀ ਕਿ ਦਿੱਲੀ 'ਚ 10 ਨਵੰਬਰ ਨੂੰ 8600 ਕੋਰੋਨਾ ਮਾਮਲਿਆਂ ਦੀ ਤੀਜੀ ਲਹਿਰ ਦੇਖੀ ਗਈ। ਕੇਜਰੀਵਾਲ ਨੇ ਕਿਹਾ ਕਿ ਉਦੋਂ ਮਾਮਲੇ ਤੇ ਪਾਜ਼ੇਟਿਵ ਦਰ ਲਗਾਤਾਰ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਤੀਜੀ ਲਹਿਰ ਦੀ ਉੱਚ ਗੰਭੀਰਤਾ ਪ੍ਰਦੂਸ਼ਣ ਸਮੇਤ ਕਈ ਕਾਰਨ ਹਨ । ਅਰਵਿੰਦ ਕੇਜਰੀਵਾਲ ਨੇ ਪੀਐੱਮ ਤੋਂ ਰੀਪੋਰਟ ਦੀ ਮੰਗ ਕੀਤੀ, ਤਾਂ ਕਿ ਪ੍ਰਦੂਸ਼ਣ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਨੇ ਨਿਕਟਵਰਤੀ ਸੂਬਿਆਂ ਨੂੰ ਜਲਣ ਵਾਲੀ ਪਰਾਲੀ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ 'ਤੇ ਚਿੰਤਾ ਜਤਾਈ। ਇਸ ਨਾਲ ਹੀ ਕੇਜਰੀਵਾਲ ਨੇ ਦਿੱਲੀ 'ਚ ਤੀਜੀ ਲਹਿਰ ਤਕ ਕੇਂਦਰ ਸਰਕਾਰ ਦੇ ਹਸਪਤਾਲਾਂ 'ਚ 1000 ਆਈਸੀਯੂ ਬੈਡ ਦੀ ਵੀ ਮੰਗ ਕੀਤੀ ਹੈ।

ਕੇਂਦਰ ਨੇ ਸੂਬਿਆਂ ਨੂੰ ਕੋਵਿਡ 19 ਦੇ ਟੀਕਕਰਣ ਦੀ ਤਿਆਰੀਆਂ ਕਰਨ ਲਈ ਕਿਹਾ : ਬੋਮਈ
ਪ੍ਰਧਾਨ ਮੰਤਰੀ ਨਾਲ ਵੀਡੀਉ ਕਾਨਫ਼ਰੰਸ ਰਾਹੀਂ ਹੋਈ ਬੈਠਕ 'ਚ ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੁਰੱਪਾ ਨਾਲ ਮੌਜੂਦ ਰਹੇ ਸੂਬੇ ਦੇ ਗ੍ਰਹਿ ਮੰਤਰੀ ਬਾਸਵਰਾਜ ਬੋਮਈ ਲੇ ਮੰਗਲਵਾਰ ਨੂੰ ਦਸਿਆ ਕਿ ਕੇਂਦਰ ਨੇ ਤੁਰਤ ਅਤੇ ਪ੍ਰਭਾਵੀ ਤਰੀਕੇ ਨਾਲ ਕੋਵਿਡ 19 ਟੀਕ ਦੀ ਵੰਡ ਲਈ ਸੂਬੇ, ਜ਼ਿਲਾ ਅਤੇ ਤਹਿਸੀਲ ਪੱਧਰ 'ਤੇ ਸਪਲਾਈ ਕਮੇਟੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਦਸਿਆ ਕਿ ਤਰਜੀਹ ਦੇ ਆਧਾਰ 'ਤੇ 30 ਕਰੋੜ ਲੋਕਾਂ ਨੂੰ ਟੀਕ ਦੇਣ ਦੀ ਯੋਜਨਾ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement