
ਹਰਿਆਣਾ ਵਿਚ ਬਣੀ ਕਰਫ਼ਿਊ ਵਰਗੀ ਹਾਲਤ : ਸੁਰਜੇਵਾਲਾ
ਆਲ ਇੰਡੀਆ ਕਾਂਗਰਸ ਦੇ ਬੁਲਾਰੇ ਤੇ ਹਰਿਆਣਾ ਦੇ ਪ੍ਰਮੁੱਖ ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ 'ਤੇ ਹਰਿਆਣਾ ਸਰਕਾਰ ਨੇ ਵੀ ਤਾਨਾਸ਼ਾਹੀ ਵਾਲਾ ਰਵਈਆ ਅਪਣਾਇਆ ਹੈ ਤੇ ਸੂਬੇ ਵਿਚ ਕਿਸਾਨਾਂ ਵਿਰੁਧ ਕਾਰਵਾਈ ਸ਼ੁਰੂ ਕਰ ਕੇ ਕਰਫ਼ਿਊ ਵਰਗੀ ਸਥਿਤੀ ਪੈਦਾ ਕਰ ਦਿਤੀ ਹੈ। ਸ਼ਾਂਤਮਈ ਤਰੀਕੇ ਨਾਲ ਪੰਜਾਬ ਤੋਂ ਲੰਗਰ ਪਾਣੀ ਲੈ ਕੇ ਆ ਰਹੇ ਕਿਸਾਨਾਂ ਨੂੰ ਵੀ ਹਰਿਆਣਾ ਦੀ ਹੱਦ ਵਿਚ ਹੀ ਰੋਕ ਲਿਆ ਗਿਆ ਹੈ। ਇਸ ਤਰ੍ਹਾਂ ਕਿਸਾਨਾਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲਣ ਦਾ ਕੰਮ ਖੱਟੜ ਸਰਕਾਰ ਕਰ ਰਹੀ ਹੈ। ਹਰਿਆਣਾ ਵਿਚ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਵੀ ਅਤੀ ਸ਼ਰਮਨਾਕ ਕਾਰਵਾਈ ਹਨ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਸਮਰਥਨ ਵਿਚ ਡੱਟ ਕੇ ਖੜੀ ਹੈ ਅਤੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਹਰ ਸੰਭਵ ਸਹਾਇਤਾ ਦੇਵੇਗੀ।