ਲੁਧਿਆਣੇ ਵਿਚ ਹੋਏ ਇਕੋ ਪਰਵਾਰ ਦੇ ਚਾਰ ਜੀਅ ਕਤਲ
Published : Nov 25, 2020, 12:38 am IST
Updated : Nov 25, 2020, 12:38 am IST
SHARE ARTICLE
image
image

ਲੁਧਿਆਣੇ ਵਿਚ ਹੋਏ ਇਕੋ ਪਰਵਾਰ ਦੇ ਚਾਰ ਜੀਅ ਕਤਲ

ਘਰ ਦਾ ਮੁਖੀ ਪ੍ਰਾਪਰਟੀ ਡੀਲਰ ਰਾਜੀਵ ਗ਼ਾਇਬ

ਲੁਧਿਅਣਾ, 24 ਨਵੰਬਰ (ਆਰ.ਪੀ.ਸਿੰਘ.): ਸ਼ਹਿਰ ਦੀ ਪ੍ਰੌਸ਼ ਰਿਹਾਇਸ਼ੀ ਕਾਲੋਨੀ ਵਿਚ ਇਕ ਪ੍ਰਾਪਰਟੀ ਡੀਲਰ ਦੇ ਟੱਬਰ ਦਾ ਭੇਤ ਭਰੇ ਹਾਲਤ ਵਿਚ ਕਤਲ ਕਰ ਦਿਤਾ ਗਿਆ ਹੈ, ਜਦਕਿ ਘਰ ਦਾ ਮੁਖੀ ਰਾਜੀਵ ਸ਼ੱਕੀ ਹਾਲਾਤ ਵਿਚ ਘਰੋਂ ਗ਼ਾਇਬ ਹੈ। ਥਾਣਾ ਪੀ ਏ ਯੂ ਦੇ ਇਲਾਕੇ ਹੇਠ ਮਯੂਰ ਵਿਹਾਰ ਵਿਚ ਵਾਪਰੀ ਇਸ ਹੌਲਨਾਕ ਘਟਨਾ ਦੇ ਮਕਤੂਲਾਂ ਵਿਚ ਰਾਜੀਵ ਦੀ ਪਤਨੀ, ਪੁੱਤ-ਨੂੰਹ ਅਤੇ ਅੱਲ੍ਹੜ ਉਮਰ ਦਾ ਪੋਤਾ ਸ਼ਾਮਲ ਹਨ।
  ਸ਼ੱਕ ਕੀਤਾ ਜਾ ਰਿਹਾ ਹੈ ਕਿ ਏਹ ਕਤਲ ਖ਼ੁਦ ਰਾਜੀਵ ਨੇ ਹੀ ਕੀਤੇ ਹਨ ਅਤੇ ਕਾਰਾ ਕਰ ਕੇ ਖ਼ੁਦ ਗ਼ਾਇਬ ਹੋ ਗਿਆ ਹੈ। ਘਟਨਾ ਦੀ ਜਾਣਕਾਰੀ ਰਾਜੀਵ ਦੇ ਕੁੜਮ ਨੇ ਪੁਲਿਸ ਨੂੰ ਦਿਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਰਾਜੀਵ ਦੇ ਕੁੜਮ ਨੇ ਅਪਣੀ ਬੇਟੀ ਨਾਲ ਕੋਈ ਗੱਲ ਕਰਨ ਲਈ ਉਸ ਨੂੰ ਫ਼ੋਨ ਕੀਤਾ ਤਾਂ ਵਾਰ-ਵਾਰ ਫ਼ੋਨ ਕਰਨ ਉਤੇ ਵੀ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਖ਼ੁਦ ਹੀ ਧੀ ਦੇ ਘਰ ਜਾ ਪਹੁੰਚਿਆ।
   ਪਰ ਅੰਦਰ ਵੜਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਨੇ ਸਾਰੇ ਟੱਬਰ ਦੀਆਂ ਲਾਸ਼ਾਂ ਖ਼ੂਨ ਵਿਚ ਲੱਥ-ਪਥ ਪਈਆਂ ਵੇਖੀਆਂ। ਪੁਲਿਸ ਵਲੋਂ ਫ਼ੋਰੈਂਸਿਕ ਟੀਮ ਅਤੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਘਟਨਾ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
L48_RP Singh_੨੪_੦੩

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement