ਖ਼ਬਰਾਂ   ਪੰਜਾਬ  25 Nov 2020  ਕਿਸਾਨਾਂ ਦੇ ਦਿੱਲੀ ਚਲੋ ਮੋਰਚੇ ਤਹਿਤ ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਅਧਿਕਾਰੀਆਂ ਦੀ ਮੀਟਿੰਗ

ਕਿਸਾਨਾਂ ਦੇ ਦਿੱਲੀ ਚਲੋ ਮੋਰਚੇ ਤਹਿਤ ਖਨੌਰੀ ਬਾਰਡਰ 'ਤੇ ਪੰਜਾਬ ਅਤੇ ਹਰਿਆਣਾ ਅਧਿਕਾਰੀਆਂ ਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ
Published Nov 25, 2020, 1:45 pm IST
Updated Nov 25, 2020, 1:45 pm IST
ਇਨ੍ਹਾਂ ਅਧਿਕਾਰੀਆਂ 'ਚ ਐਸ. ਪੀ. ਟਰੈਫ਼ਿਕ ਪਟਿਆਲਾ ਤਲਵਿੰਦਰ ਸਿੰਘ ਚੀਮਾ, ਐਸ. ਡੀ. ਐਮ .ਪਾਤੜਾਂ ਪਾਲੀਕਾ ਅਰੋੜਾ ਆਦਿ ਮੌਜੂਦ ਹਨ
meeting
 meeting

ਸੰਗਰੂਰ- ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ “ਦਿੱਲੀ ਚਲੋ” ਮੋਰਚੇ ਤਹਿਤ ਪੰਜਾਬ ਦੇ ਕਿਸਾਨਾਂ ਨੇ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ। ਪਰ ਇਸ ਦੌਰਾਨ ਹੁਣ ਹਰਿਆਣਾ ਪੁਲਿਸ ਵਲੋਂ ਖਨੌਰੀ ਬਾਰਡਰ 'ਤੇ ਬੈਰੀਕੇਟਿੰਗ ਕਰਕੇ ਅਤੇ ਪੱਥਰ ਰੱਖ ਕੇ ਮੁੱਖ ਸੜਕ ਬੰਦ ਕਰਨ ਉਪਰੰਤ ਪੰਜਾਬ ਸਰਕਾਰ ਦੇ ਅਧਿਕਾਰੀ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸਰਹੱਦ 'ਤੇ ਪਹੁੰਚੇ ਹਨ। farmer

ਇਨ੍ਹਾਂ ਅਧਿਕਾਰੀਆਂ 'ਚ ਐਸ. ਪੀ. ਟਰੈਫ਼ਿਕ ਪਟਿਆਲਾ ਤਲਵਿੰਦਰ ਸਿੰਘ ਚੀਮਾ, ਐਸ. ਡੀ. ਐਮ .ਪਾਤੜਾਂ ਪਾਲੀਕਾ ਅਰੋੜਾ ਆਦਿ ਮੌਜੂਦ ਹਨ। ਦੱਸ ਦੇਈਏ ਕਿ ਕਿਸਾਨ ਨੂੰ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਸੁਰੱਖਿਆ ਦੇ ਇੰਤਜ਼ਾਮ ਕਰ ਲਏ ਹਨ। ਬੀਤੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕਰ ਸੂਬੇ ਦੀਆਂ ਸਾਰੀਆਂ ਸਰਹੱਦਾਂ  ਨੂੰ ਸੀਲ ਕਰ ਦਿੱਤਾ ਗਿਆ ਹੈ, ਬਾਰਡਰਾਂ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਨਾਲ ਹੀ ਪੁਲਿਸ ਨੂੰ ਸਖ਼ਤੀ ਅਖ਼ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

Farmer

ਜ਼ਿਕਰਯੋਗ ਹੈ ਕਿ ਕਿਸਾਨਾਂ ਨਾਲ ਕੇਂਦਰ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਇੱਕ ਅਜੇ 3 ਦਸੰਬਰ ਨੂੰ ਹੋਣੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੋਦੀ ਸਰਕਾਰ ਇਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਹ ਸੰਘਰਸ਼ ਜਾਰੀ ਰੱਖਣਗੇ।

Advertisement