ਸ਼ਾਂਤੀ ਤੇ ਸਦਭਾਵ ਸਬੰਧੀ ਕਮੇਟੀ ਨੇ ਕੰਗਨਾ ਰਾਣੌਤ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਸੰਮਨ
Published : Nov 25, 2021, 7:17 pm IST
Updated : Nov 25, 2021, 7:17 pm IST
SHARE ARTICLE
Kangana Ranaut
Kangana Ranaut

ਸਾਂਤੀ ਅਤੇ ਸਦਭਾਵਨਾ ਕਮੇਟੀ ਨੂੰ ਅਜਿਹੇ ਕਾਰਨਾਂ ਅਤੇ ਸਥਿਤੀਆਂ 'ਤੇ ਵਿਚਾਰ ਕਰਨ ਦਾ ਅਧਿਕਾਰ ਹੈ ਜੋ ਫਿਰਕੂ ਸਦਭਾਵਨਾ ਨੂੰ ਵਿਗਾੜ ਸਕਦੇ ਹਨ

ਚੰਡੀਗੜ/ਨਵੀਂ ਦਿੱਲੀ - ਦਿੱਲੀ ਵਿਧਾਨ ਸਭਾ ਦੀ ਸਾਂਤੀ ਅਤੇ ਸਦਭਾਵਨਾ ਕਮੇਟੀ ਨੇ ਫਿਰਕੂ, ਬੇਅਦਬੀ ਅਤੇ ਨਫਰਤ ਵਿਰੁੱਧ ਸਖਤ ਨੋਟਿਸ ਲਿਆ ਹੈ। ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਕਮੇਟੀ ਸਾਂਤੀ ਭੰਗ ਕਰਨ ਵਾਲੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਕੰਮ ਕਰ ਰਹੀ ਹੈ। ਕਮੇਟੀ ਨੂੰ ਅਦਾਕਾਰਾ ਕੰਗਨਾ ਰਣੌਤ ਦੁਆਰਾ ਉਸਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ  'ਤੇ ਕਥਿਤ ਤੌਰ 'ਤੇ ਅਪਮਾਨਜਨਕ ਪੋਸਟ ਬਾਰੇ ਕਈ ਸਕਿਾਇਤਾਂ ਮਿਲੀਆਂ ਹਨ। ਸਕਿਾਇਤਕਰਤਾਵਾਂ ਮੁਤਾਬਕ ਕੰਗਨਾ ਰਣੌਤ ਦੇ ਇੰਸਟਾਗ੍ਰਾਮ ਅਕਾਊਂਟ ਦੇ ਫਾਲੋਅਰਸ ਬਹੁਤ ਜਅਿਾਦਾ ਹਨ।

file photo

ਦੁਨੀਆ ਭਰ ਵਿੱਚ ਲਗਭਗ 80 ਲੱਖਾਂ ਲੋਕਾਂ ਵੱਲੋਂ ਕੰਗਨਾ ਦੇ ਅਕਾਉਂਟ ਨੂੰ  ਫਾਲੋ ਕੀਤਾ ਜਾ ਰਿਹਾ ਹੈ।  ਕੰਗਨਾ ਨੇ ਆਪਣੀ ਪੋਸਟ ਨਾਲ ਕਥਿਤ ਤੌਰ 'ਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਨਾਲ ਸਮਾਜ ਦੀ ਸਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸ਼ਿਕਾਇਤਾਂ ਵਿਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਕਥਿਤ ਤੌਰ 'ਤੇ ਸਿੱਖ ਭਾਈਚਾਰੇ ਨੂੰ 'ਖਾਲਿਸਤਾਨੀ ਅੱਤਵਾਦੀ' ਕਿਹਾ ਹੈ। ਜਿਸ ਕਾਰਨ ਸਿੱਖ ਕੌਮ ਦੇ ਲੋਕਾਂ ਦਾ ਅਪਮਾਨ ਹੋਇਆ ਹੈ। ਉਹਨਾਂ ਦੇ ਮਨ ਅੰਦਰ ਸੁਰੱਖਿਆ, ਜੀਵਨ ਅਤੇ ਆਜਾਦੀ ਬਾਰੇ ਵੀ ਖਦਸ਼ੇ ਪੈਦਾ ਹੋਏ ਹਨ।

file photo

ਕੰਗਨਾ ਰਣੌਤ ਨੇ 20 ਨਵੰਬਰ 2021 ਨੂੰ ਸਟੋਰੀ ਪੋਸਟ ਕੀਤੀ ਸੀ। ਜਿਸ ਵਿੱਚ ਲਿਖਿਆ ਸੀ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦਾ ਹੱਥ ਮਰੋੜ ਸਕਦੇ ਹਨ। ਪਰ ਉਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਕ ਔਰਤ ਨੇ ਉਨਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਇਸ ਨਾਲ ਭਾਵੇਂ ਕਿੰਨੀਆਂ ਵੀ ਮੁਸੀਬਤਾਂ ਕਿਉਂ ਨਾ ਆਈਆਂ ਹੋਣ ਪਰ ਉਸ ਨੇ ਆਪਣੀ ਜਾਨ ਦੀ ਕੀਮਤ 'ਤੇ ਉਨਾਂ ਨੂੰ ਮੱਛਰਾਂ ਵਾਂਗ ਕੁਚਲ ਦਿੱਤਾ। ਪਰ ਦੇਸ ਦੇ ਟੁਕੜੇ ਨਹੀਂ ਹੋਣ ਦਿੱਤੇ। ਉਸਦੀ ਮੌਤ ਦੇ ਦਹਾਕਿਆਂ ਮਗਰੋਂ ਵੀ ਇਹ ਅੱਜ ਉਸਦੇ ਨਾਮ 'ਤੇ ਕੰਬਦੇ ਹਨ। ਇਹਨਾਂ ਨੂੰ ਇਹੋ ਜਿਹਾ ਹੀ ਗੁਰੂ ਚਾਹੀਦਾ।

ਸ਼ਕਾਇਤਕਰਤਾਵਾਂ ਅਨੁਸਾਰ ਕੰਗਨਾ ਰਣੌਤ ਨੇ ਕਥਿਤ ਤੌਰ 'ਤੇ ਇਸ ਪੋਸਟ ਨਾਲ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਮੁੱਚੇ ਭਾਈਚਾਰੇ ਦਾ ਨਿਰਾਦਰ ਕਰਨ ਨਾਲ ਦਿੱਲੀ ਦੀ ਸਾਂਤੀ ਅਤੇ ਸਦਭਾਵਨਾ ਭੰਗ ਹੋ ਸਕਦੀ ਹੈ। ਸਕਿਾਇਤਕਰਤਾ ਅਨੁਸਾਰ ਉਸਨੂੰ ਸਾਰਿਆਂ ਦੇ ਸਾਹਮਣੇ 'ਖਾਲਿਸਤਾਨੀ' ਕਿਹਾ ਜਾਂਦਾ ਸੀ। ਇਹ ਨਾ ਸਿਰਫ ਉਸ ਲਈ ਹੈਰਾਨ ਕਰਨ ਵਾਲਾ ਸੀ, ਸਗੋਂ ਉਸਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਵੀ ਖਦਸਾ ਪੈਦਾ ਕਰਦਾ ਸੀ।

file photo

ਸ਼ਕਾਇਤਕਰਤਾਵਾਂ ਨੇ ਕਮੇਟੀ ਤੋਂ ਇਸ ਮਾਮਲੇ ਉਪਰ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਇਸ ਮਗਰੋਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਚੁੱਕੇ ਗਏ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕਰਨ ਮਗਰੋਂ ਸ਼ਾਂਤੀ ਤੇ ਸਦਭਾਵਨਾ ਸਬੰਧੀ ਕਮੇਟੀ ਨੇ ਮਿਲੀਆਂ ਸ਼ਿਕਾਇਤਾਂ ਦਾ ਤੁਰੰਤ ਨੋਟਿਸ ਲਿਆ। ਦਿੱਲੀ 'ਚ ਇਨਾਂ ਸਾਰੇ ਮੁੱਦਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਨੇ  ਕੰਗਨਾ ਰਣੌਤ ਨੂੰ ਪੇਸ ਹੋਣ ਲਈ ਸੱਦਿਆ ਹੈ, ਤਾਂ ਜੋ ਮੌਜੂਦਾ ਮੁੱਦੇ 'ਤੇ ਹੋਰ ਜਅਿਾਦਾ ਡੂੰਘਾਈ ਅਤੇ ਬਿਹਤਰ ਢੰਗ ਨਾਲ ਚਰਚਾ ਕੀਤੀ ਜਾ ਸਕੇ।  ਅਦਾਕਾਰਾ ਨੂੰ   6 ਦਸੰਬਰ 2021 ਨੂੰ ਦੁਪਹਿਰ 12 ਵਜੇ ਪੇਸ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ।

ਦੱਸਣਯੋਗ  ਹੈ ਕਿ ਸਾਂਤੀ ਅਤੇ ਸਦਭਾਵਨਾ ਦੀ ਕਮੇਟੀ ਨੂੰ ਉਨਾਂ ਸਥਿਤੀਆਂ ਅਤੇ ਕਾਰਨਾਂ 'ਤੇ ਵਿਚਾਰ ਕਰਨ ਦਾ ਅਧਿਕਾਰ ਹੈ ਜੋ ਰਾਸਟਰੀ ਰਾਜਧਾਨੀ ਵਿੱਚ ਫਿਰਕੂ ਸਦਭਾਵਨਾ ਨੂੰ ਵਿਗਾੜ ਸਕਦੇ ਹਨ। ਇਸ ਤੋਂ ਇਲਾਵਾ ਆਪਸੀ ਸਦਭਾਵਨਾ ਕਾਇਮ ਕਰਨ ਲਈ ਕਮੇਟੀ ਅਜਿਹੇ ਮਸਲਿਆਂ ਨੂੰ ਰੋਕਣ ਅਤੇ ਸਥਿਤੀ ਨਾਲ ਨਜਿੱਠਣ ਲਈ ਕਾਰਵਾਈ ਕਰ ਸਕਦੀ ਹੈ। ਇਸ ਕਮੇਟੀ ਨੂੰ ਮਾਨਤਾ ਦਿੰਦੇ ਹੋਏ ਭਾਰਤ ਦੀ ਸੁਪਰੀਮ ਕੋਰਟ ਨੇ ਕਮੇਟੀ ਦੀਆਂ ਸਿਫਾਰਸੀ ਸਕਤੀਆਂ ਨੂੰ ਵੀ ਬਰਕਰਾਰ ਰੱਖਿਆ ਹੈ, ਜਿਨਾਂ ਦੀ ਵਰਤੋਂ ਬਿਹਤਰ ਸਾਸਨ ਲਈ ਕੀਤੀ ਜਾ ਸਕਦੀ ਹੈ।

Kangana RanautKangana Ranaut

ਸੁਪਰੀਮ ਕੋਰਟ ਨੇ ਅਜੀਤ ਮੋਹਨ ਤੇ ਹੋਰ ਬਨਾਮ ਦਿੱਲੀ ਵਿਧਾਨ ਸਭਾ ਦੇ ਮਾਮਲੇ ਵਿੱਚ ਵੀ ਆਪਣਾ ਫੈਸਲਾ ਸੁਣਾਇਆ ਸੀ। ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ ਦੀ ਰਾਜਧਾਨੀ ਫਿਰਕੂ ਹਿੰਸਾ ਦੀ ਕਿਸੇ ਵੀ ਘਟਨਾ ਨੂੰ ਬਰਦਾਸਤ ਨਹੀਂ ਕਰ ਸਕਦੀ। ਇਸ ਤਰਾਂ ਵੱਖ-ਵੱਖ ਮੁੱਦਿਆਂ ਦੀ ਜਾਂਚ ਰਾਹੀਂ  ਸਾਂਤੀ ਬਹਾਲੀ ਅਤੇ ਰੋਕਥਾਮ ਦੇ ਉਪਾਅ ਕਰਨ ਸਬੰਧੀ ਕਮੇਟੀ ਦੀ ਚਿੰਤਾ ਜਾਇਜ ਅਤੇ ਗਲਤ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement