ਪਟਿਆਲਾ ਨਗਰ ਨਿਗਮ 'ਚ ਛਿੜਿਆ ਘਮਸਾਣ, ਬ੍ਰਹਮ ਮਹਿੰਦਰਾ ਤੇ ਕੈਪਟਨ ਧੜਾ ਆਪਸ 'ਚ ਭਿੜੇ
Published : Nov 25, 2021, 5:13 pm IST
Updated : Nov 25, 2021, 5:13 pm IST
SHARE ARTICLE
 Congress vs Captain in Patiala: Amarinder to mayor’s rescue
Congress vs Captain in Patiala: Amarinder to mayor’s rescue

ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਹੋਏ ਆਹਮੋ-ਸਾਹਮਣੇ

ਪਟਿਆਲਾ : ਪਟਿਆਲਾ ਜ਼ਿਲ੍ਹੇ 'ਚ ਇਸ ਸਮੇਂ ਮੇਅਰ ਬਦਲਣ ਨੂੰ ਲੈ ਕੇ ਕਾਂਗਰਸ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਅੱਜ ਮੇਅਰ ਬਦਲਣ ਨੂੰ ਲੈ ਕੇ ਵੋਟਿੰਗ ਹੋਣੀ ਸੀ ਜਿਸ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ। ਦਰਅਸਲ ਅੱਜ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਨਗਰ ਨਿਗਮ ਦੇ ਦਫ਼ਤਰ ਪਹੁੰਚ ਰਹੇ ਸਨ ਤੇ ਉਹਨਾਂ ਨੇ ਵੀ ਮੇਅਰ ਬਦਲਣ ਨੂੰ ਲੈ ਕੇ ਵੋਟ ਪਾਉਣੀ ਸੀ ਪਰ ਉਹਨਾਂ ਨੂੰ ਦਫ਼ਤਰ ਦੇ ਬਾਹਰ ਹੀ ਰੋਕ ਦਿੱਤਾ ਗਿਆ।

file photo

ਇਸ ਦੇ ਨਾਲ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਵੀ ਕਾਫਲਾ ਉੱਥੇ ਪਹੁੰਚਿਆ ਜਿਨ੍ਹਾਂ ਨੂੰ ਗੱਡੀਆਂ ਸਮੇਤ ਅੰਦਰ ਜਾਣ ਦੀ ਇਜ਼ਾਜਤ ਦੇ ਦਿੱਤੀ ਗਈ ਪਰ ਕੈਪਟਨ ਅਮਰਿੰਦਰ ਦੇ ਕਾਫ਼ਲੇ ਨੂੰ ਅੰਦਰ ਜਾਣ ਲਈ ਮਨਾ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਜੇ ਅੰਦਰ ਜਾਣਾ ਹੈ ਤਾਂ ਪੈਦਲ ਹੀ ਜਾਣਾ ਪਵੇਗਾ। ਅਸਲ 'ਚ ਮੇਅਰ ਬਦਲਣ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਗਰ ਨਿਗਮ ਦਫ਼ਤਰ 'ਚ ਬੈਠੇ ਹੋਏ ਹਨ। ਇਸ ਸਮੇਂ ਮੇਅਰ ਨੂੰ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕੈਪਟਨ ਧੜੇ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਗਏ ਹਨ।

file photo

ਅਸਲ 'ਚ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕਾਂਗਰਸ ਦੀ ਬਜਾਏ ਸਿਆਸੀ ਤੌਰ 'ਤੇ ਮੋਤੀ ਮਹਿਲ ਨਾਲ ਖੜ੍ਹਨ ਤੋਂ ਬਾਅਦ ਨਗਰ ਨਿਗਮ 'ਚ ਇਹ ਵਿਵਾਦ ਪੈਦਾ ਹੋਇਆ ਸੀ। ਅੱਜ ਫ਼ੈਸਲਾ ਹੋ ਜਾਵੇਗਾ ਕਿ ਮੇਅਰ ਬਿੱਟੂ ਦੀ ਕੁਰਸੀ ਬਚੇਗੀ ਜਾਂ ਕੋਈ ਨਵਾਂ ਮੇਅਰ ਚੁਣਿਆ ਜਾਵੇਗਾ। ਮੇਅਰ ਨੂੰ ਬਚਾਉਣ ਲਈ ਖ਼ੁਦ ਕਮਾਂਡ ਸੰਭਾਲ ਰਹੀ ਐਮ. ਪੀ. ਪਰਨੀਤ ਕੌਰ ਨੇ ਆਪਣੇ ਸਮਰਥਕ ਸਮੁੱਚੇ ਕੌਂਸਲਰਾਂ ਨੂੰ ਪਿਛਲੇ ਇਕ ਹਫ਼ਤੇ ਤੋਂ ਮੋਤੀ ਮਹਿਲ 'ਚ ਠਹਿਰਾਇਆ ਹੋਇਆ ਹੈ। ਕਾਂਗਰਸ ਦੇ ਕੌਂਸਲਰ ਦੋਸ਼ ਲਾ ਰਹੇ ਹਨ ਕਿ ਮੋਤੀ ਮਹਿਲ ਨੇ ਲੋਕਤੰਤਰ ਨੂੰ ਬੰਦਕ ਬਣਾ ਲਿਆ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement