ਪੰਜਾਬ ਪੁਲਿਸ ਨੇ ਇਕ ਹੋਰ ਸੰਭਾਵੀ ਅਤਿਵਾਦੀ ਹਮਲਾ ਕੀਤਾ ਨਾਕਾਮ
Published : Nov 25, 2021, 7:48 am IST
Updated : Nov 25, 2021, 7:48 am IST
SHARE ARTICLE
image
image

ਪੰਜਾਬ ਪੁਲਿਸ ਨੇ ਇਕ ਹੋਰ ਸੰਭਾਵੀ ਅਤਿਵਾਦੀ ਹਮਲਾ ਕੀਤਾ ਨਾਕਾਮ

 

ਚੰਡੀਗੜ੍ਹ, 24 ਨਵੰਬਰ (ਸ.ਸ.ਸ.) : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਦਸਿਆ ਕਿ ਤਰਨਤਾਰਨ ਦੇ ਪਿੰਡ ਸੋਹਲ ਦੇ ਅਤਿ ਕੱਟੜਪੰਥੀ ਆਪਰੇਟਰ ਰਣਜੀਤ ਸਿੰਘ, ਜੋ ਵਿਦੇਸ ਅਧਾਰਤ ਅਤਿਵਾਦੀ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ, ਦੀ ਗਿ੍ਫ਼ਤਾਰੀ ਨਾਲ ਪੰਜਾਬ ਪੁਲਿਸ ਨੇ ਸਰਹੱਦੀ ਸੂਬੇ ਵਿਚ ਇਕ ਹੋਰ ਸੰਭਾਵੀ ਅਤਿਵਾਦੀ ਹਮਲੇ ਨੂੰ  ਨਾਕਾਮ ਕਰ ਦਿਤਾ ਹੈ | ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਦੋ ਚੀਨੀ ਪੀ-86 ਹੱਥ ਗੋਲੇ ਅਤੇ ਦੋ ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਪੀ.ਬੀ.02-ਡੀ.ਏ-6685 ਨੰਬਰੀ ਇਕ ਕਾਲੇ ਰੰਗ ਦਾ ਰਾਇਲ ਇਨਫ਼ੀਲਡ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ |
ਡੀਜੀਪੀ ਨੇ ਦਸਿਆ ਕਿ ਅੰਮਿ੍ਤਸਰ ਦੇ ਇਲਾਕੇ ਵਿਚ ਰਣਜੀਤ ਸਿੰਘ ਦੀ ਮੌਜੂਦਗੀ ਸਬੰਧੀ ਖੁਫ਼ੀਆ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ ਐਸਐਸਓਸੀ ਅੰਮਿ੍ਤਸਰ ਦੀਆਂ ਵਿਸ਼ੇਸ਼ ਟੀਮਾਂ ਨੂੰ  ਸ਼ੱਕੀ ਵਿਅਕਤੀ ਦਾ ਪਤਾ ਲਗਾਉਣ ਲਈ ਨਿਰਧਾਰਤ ਖੇਤਰ ਵਿਚ ਭੇਜਿਆ ਗਿਆ ਸੀ ਅਤੇ ਰਣਜੀਤ ਸਿੰਘ ਨੂੰ  ਗਿ੍ਫ਼ਤਾਰ ਕਰ ਲਿਆ ਗਿਆ |
ਇਹ ਗਿ੍ਫ਼ਤਾਰੀ ਉਦੋਂ ਹੋਈ ਜਦੋਂ ਪੰਜਾਬ ਵਿਚ ਹੋਰ ਹਥਿਆਰਾਂ ਦੇ ਨਾਲ-ਨਾਲ ਹੱਥ ਗੋਲੇ ਅਤੇ ਟਿਫ਼ਿਨ ਬੰਬਾਂ ਦੀ ਭਾਰੀ ਆਮਦ ਵੇਖਣ ਨੂੰ  ਮਿਲ ਰਹੀ ਹੈ | ਹਾਲ ਹੀ ਵਿਚ, ਸੀਆਈਏ ਨਵਾਂਸ਼ਹਿਰ ਅਤੇ ਪਠਾਨਕੋਟ ਦੇ ਛਾਉਣੀ ਖੇਤਰ ਵਿਚ ਦੋ ਗ੍ਰਨੇਡ ਧਮਾਕਿਆਂ ਦੇ ਮਾਮਲੇ ਅਤੇ ਜੀਰਾ ਖੇਤਰ ਤੋਂ ਇਕ ਜਿੰਦਾ ਹੱਥ ਗੋਲੇ ਦੀ ਬਰਾਮਦਗੀ ਦੇ ਮਾਮਲੇ ਸਾਹਮਣੇ ਆਏ ਸਨ |
ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦਸਿਆ ਕਿ ਜਾਂਚ ਦੌਰਾਨ ਰਣਜੀਤ ਨੇ ਖੁਲਾਸਾ ਕੀਤਾ ਕਿ ਉਸ ਨੇ ਸਮਾਜਕ ਕੰਮਾਂ ਦੇ ਬਹਾਨੇ ਫ਼ੰਡ ਇਕੱਠਾ ਕਰਨ ਲਈ 'ਕੌਮ ਦੇ ਰਾਖੇ' ਨਾਂ ਦਾ ਗਰੁੱਪ ਬਣਾਇਆ ਸੀ ਅਤੇ ਇਸ ਗਰੁੱਪ ਰਾਹੀਂ ਸੋਸ਼ਲ ਮੀਡੀਆ ਜ਼ਰੀਏ ਉਹ ਯੂ.ਕੇ. ਅਤੇ ਹੋਰ ਦੇਸ਼ਾਂ ਵਿਚ ਰਹਿੰਦੇ ਵੱਖ-ਵੱਖ ਕੱਟੜਪੰਥੀ ਅਤੇ ਦਹਿਸ਼ਤਗਰਦ ਅਨਸਰਾਂ ਦੇ ਸੰਪਰਕ ਵਿਚ ਆਇਆ ਸੀ ਅਤੇ ਅਪਣੇ ਸਮਾਜਕ ਕੰਮ ਦੀ ਆੜ ਵਿਚ ਸਲੀਪਰ ਸੈੱਲ ਬਣਾਉਣ ਲਈ ਮਦਦ ਦੀ ਪੇਸ਼ਕਸ਼ ਕੀਤੀ ਸੀ | ਡੀਜੀਪੀ ਨੇ ਅੱਗੇ ਦਸਿਆ ਕਿ ਰਣਜੀਤ ਨੇ ਅੱਗੇ ਖੁਲਾਸਾ ਕੀਤਾ ਕਿ ਹਾਲ ਹੀ ਵਿਚ ਉਸ ਨੂੰ  ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਇਕ ਖੇਪ ਮੁਹਈਆ ਕਰਵਾਈ ਗਈ ਸੀ ਅਤੇ ਉਹ ਸਰਹੱਦੀ ਸੂਬੇ ਵਿਚ ਡਰ ਦਾ ਮਾਹੌਲ ਪੈਦਾ ਕਰਨ ਅਤੇ ਅਮਨ-ਕਾਨੂੰਨ ਭੰਗ ਕਰਨ ਲਈ ਅਤਿਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ |
ਡੀਜੀਪੀ ਨੇ ਦਸਿਆ ਕਿ ਰਣਜੀਤ ਵੀ ਉਸ ਗਰੁੱਪ ਦਾ ਹਿੱਸਾ ਸੀ, ਜਿਸ ਨੇ 15 ਜਨਵਰੀ, 2020 ਨੂੰ  ਹਰਿਮੰਦਰ ਸਾਹਿਬ ਅੰਮਿ੍ਤਸਰ ਨੂੰ  ਜਾਂਦੀ ਵਿਰਾਸਤੀ ਸੜਕ 'ਤੇ ਲੋਕ ਨਾਚਾਂ ਸਬੰਧੀ ਸਥਾਪਤ ਬੁੱਤਾਂ ਦੀ ਭੰਨਤੋੜ ਕੀਤੀ ਸੀ | ਉਨ੍ਹਾਂ ਅੱਗੇ ਦਸਿਆ ਕਿ ਪੁਲਿਸ ਵਲੋਂ ਰਣਜੀਤ ਨੂੰ  ਬੁੱਤਾਂ ਦੀ ਭੰਨ ਤੋੜ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜ਼ਮਾਨਤ 'ਤੇ ਹੈ |
ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਕਿਹਾ ਕਿ ਯੂਕੇ ਆਧਾਰਤ ਉਸ ਵਿਅਕਤੀ ਅਤੇ ਉਸ ਦੇ ਹੋਰ ਭਾਰਤੀ ਸਾਥੀਆਂ ਦਾ ਪਤਾ ਲਗਾਉਣ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੇ ਖੇਪ ਦਾ ਪ੍ਰਬੰਧ ਕੀਤਾ ਸੀ | ਇਸ ਦੌਰਾਨ, ਅਸਲਾ ਐਕਟ ਦੀ ਧਾਰਾ 25, ਵਿਸਫ਼ੋਟਕ ਪਦਾਰਥ ਸੋਧ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120 ਅਤੇ 120-ਬੀ ਤਹਿਤ ਥਾਣਾ ਐਸਐਸਓਸੀ ਅੰਮਿ੍ਤਸਰ ਵਿਖੇ ਐਫ਼ਆਈਆਰ ਨੰਬਰ 24 ਮਿਤੀ 23.11.2021 ਨੂੰ  ਦਰਜ ਕੀਤੀ ਗਈ ਹੈ |

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement