
ਅਟਵਾਲ ਨੇ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਪੁਲਿਸ ਕਾਰਵਾਈ ਕਰਨ ਤੋਂ ਕੀਤਾ ਇਨਕਾਰ
ਫ਼ਿਲੌਰ - ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਗੱਡੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਉਹ ਵਾਲ-ਵਾਲ ਬਚੇ।
ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸਾਢੇ ਛੇ ਵਜੇ ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਆਪਣੇ ਨਵਾਂਸ਼ਹਿਰ ਦੇ ਨੇੜੇ ਫ਼ਾਰਮ ਹਾਊਸ ਤੋਂ ਵਾਪਸ ਲੁਧਿਆਣਾ ਆਪਣੇ ਘਰ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਫ਼ਿਲੌਰ ਦੇ ਨਜ਼ਦੀਕ ਗੜ੍ਹਾ ਰੋਡ ਕੋਲ ਪੁੱਜੀ ਤਾਂ ਦੂਸਰੇ ਪਾਸਿਓਂ ਅਚਾਨਕ ਇੱਕ ਮੋਟਰਸਾਈਕਲ ਚਾਲਕ ਉਨ੍ਹਾਂ ਦੀ ਗੱਡੀ ਅੱਗੇ ਆ ਗਿਆ, ਜਿਸ ਨਾਲ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨਾਲ ਦੁਰਘਟਨਾਗ੍ਰਸਤ ਹੋ ਗਈ।
ਉਕਤ ਘਟਨਾ ’ਚ ਕਿਸੇ ਦੇ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਿਲੌਰ ਪੁਲਿਸ ਦੇ ਥਾਣੇਦਾਰ ਵਿਜੇ ਕੁਮਾਰ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੂੰ ਅਟਵਾਲ ਨੇ ਕਿਸੇ ਵੀ ਤਰ੍ਹਾਂ ਦੀ ਪੁਲਿਸ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੂਜੀ ਕਾਰ ਮੰਗਵਾ ਕੇ ਉਨ੍ਹਾਂ ਨੂੰ ਲੁਧਿਆਣਾ ਨੂੰ ਰਵਾਨਾ ਕਰ ਦਿੱਤਾ।