ਇਕ ਦਿਨ ਲਈ ਸੀਬੀਆਈ-ਈਡੀ ਮੇਰੇ ਹਵਾਲੇ ਕਰੋ, ਅੱਧੀ ਭਾਜਪਾ ਜੇਲ ਵਿਚ ਹੋਵੇਗੀ : ਕੇਜਰੀਵਾਲ
Published : Nov 25, 2022, 11:54 pm IST
Updated : Nov 25, 2022, 11:54 pm IST
SHARE ARTICLE
image
image

ਇਕ ਦਿਨ ਲਈ ਸੀਬੀਆਈ-ਈਡੀ ਮੇਰੇ ਹਵਾਲੇ ਕਰੋ, ਅੱਧੀ ਭਾਜਪਾ ਜੇਲ ਵਿਚ ਹੋਵੇਗੀ : ਕੇਜਰੀਵਾਲ

ਨਵੀਂ ਦਿੱਲੀ, 25 ਨਵੰਬਰ : ਦਿੱਲੀ ਐਮਸੀਡੀ ਚੋਣਾਂ ਨੂੰ  ਲੈ ਕੇ ਸਿਆਸੀ ਪਾਰਾ ਸੱਤਵੇਂ ਆਸਮਾਨ 'ਤੇ ਹੈ | ਭਾਜਪਾ ਪਿਛਲੇ 15 ਸਾਲਾਂ ਤੋਂ ਐਮਸੀਡੀ ਵਿਚ ਸੱਤਾ ਵਿਚ ਹੈ ਅਤੇ ਇਸ ਵਾਰ ਵਾਪਸੀ ਲਈ ਸੰਘਰਸ ਕਰ ਰਹੀ ਹੈ | ਭਾਜਪਾ ਨੂੰ  ਆਮ ਆਦਮੀ ਪਾਰਟੀ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿਤਾ ਹੈ | ਉਨ੍ਹਾਂ ਕਿਹਾ, 'ਇਕ ਦਿਨ ਲਈ ਸੀਬੀਆਈ-ਈਡੀ ਨੂੰ  ਮੇਰੇ ਹਵਾਲੇ ਕਰ ਦਿਉ, ਅੱਧੀ ਭਾਜਪਾ ਜੇਲ ਵਿਚ ਹੋਵੇਗੀ |'
ਕੇਜਰੀਵਾਲ ਨੇ ਭਾਜਪਾ 'ਤੇ ਭਿ੍ਸ਼ਟਾਚਾਰ ਦੇ ਵੱਡੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 5 ਸਾਲਾਂ ਵਿਚ ਐਮਸੀਡੀ ਨੂੰ  1 ਲੱਖ ਕਰੋੜ ਰੁਪਏ ਦਿਤੇ ਹਨ, ਪਰ ਇਹ ਲੋਕ ਸਾਰਾ ਪੈਸਾ ਖਾ ਗਏ ਹਨ | ਇਹ ਲੋਕ ਬਹੁਤ ਪੈਸਾ ਖਾਂਦੇ ਹਨ | ਜੇਕਰ ਲੋਕ ਥੋੜਾ ਜਿਹਾ ਵੀ ਕੰਮ ਕਰਦੇ ਤਾਂ ਮੁਲਾਜ਼ਮਾਂ ਨੂੰ  ਤਨਖ਼ਾਹ ਮਿਲ ਜਾਣੀ ਸੀ |
ਸਤੇਂਦਰ ਜੈਨ ਨਾਲ ਜੁੜੇ ਸਵਾਲ 'ਤੇ ਕੇਜਰੀਵਾਲ ਨੇ ਕਿਹਾ ਕਿ ਇਕ ਦਿਨ ਲਈ ਸੀਬੀਆਈ-ਈਡੀ ਨੂੰ  ਮੇਰੇ ਹਵਾਲੇ ਕਰੋ, ਅੱਧੀ ਭਾਜਪਾ ਜੇਲ ਵਿਚ ਹੋਵੇਗੀ | ਉਨ੍ਹਾਂ ਕੋਲ ਜਾਂਚ ਏਜੰਸੀਆਂ ਹਨ | ਸਾਡੇ 'ਤੇ ਕਈ ਕੇਸ ਦਰਜ ਹੋਏ, ਫਿਰ ਵੀ ਕੁੱਝ ਸਾਬਤ ਨਹੀਂ ਕਰ ਸਕੇ | ਇਹ ਲੋਕ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ  ਭਿ੍ਸ਼ਟ ਕਹਿੰਦੇ ਹਨ | ਕਹਿੰਦੇ ਹਨ ਕਿ ਮਨੀਸ਼ ਨੇ ਕੀਤਾ ਸਰਾਬ ਦਾ ਘੁਟਾਲਾ, 10 ਕਰੋੜ ਰੁਪਏ ਖਾ ਗਿਆ | ਇੰਨੇ ਛਾਪਿਆਂ ਤੋਂ ਬਾਅਦ ਵੀ ਕੁੱਝ ਨਹੀਂ ਮਿਲਿਆ, 10 ਕਰੋੜ ਰੁਪਏ ਕਿੱਥੇ ਗਏ?
ਮੋਰਬੀ ਪੁਲ ਹਾਦਸੇ 'ਤੇ ਭਾਜਪਾ ਨੂੰ  ਘੇਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਹੀ ਅਸਲੀ ਭਿ੍ਸਟ ਹਨ | ਗੁਜਰਾਤ ਵਿਚ ਉਸ ਨੇ ਪੁਲ ਬਣਾਉਣ ਦਾ ਠੇਕਾ ਇਕ ਘੜੀ ਬਣਾਉਣ ਵਾਲੀ ਕੰਪਨੀ ਨੂੰ  ਦਿਤਾ ਸੀ | ਦੁਨੀਆ ਵਿਚ ਕਿਤੇ ਵੀ ਅਜਿਹਾ ਕੁੱਝ ਨਹੀਂ ਦੇਖਿਆ | ਸਿਰਫ਼ ਇਕ ਦਿਨ ਲਈ ਸੀਬੀਆਈ-ਈਡੀ ਸਾਡੇ ਹਵਾਲੇ ਕਰੋ, ਅੱਧੀ ਭਾਜਪਾ ਜੇਲ ਵਿਚ ਹੋਵੇਗੀ |
ਤਿਹਾੜ ਜੇਲ ਤੋਂ ਵਾਇਰਲ ਹੋਈ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਵੀਡੀਉ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ  ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਪਰ ਅਦਾਲਤ ਨੇ ਕੋਈ ਹੁਕਮ ਨਹੀਂ ਦਿਤਾ | ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ  ਜੋ ਸਹੂਲਤਾਂ ਮਿਲ ਰਹੀਆਂ ਹਨ, ਉਹ ਜੇਲ ਮੈਨੂਅਲ ਅਨੁਸਾਰ ਹਨ | ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਅਮਿਤ ਸਾਹ 2010 'ਚ ਜੇਲ ਗਏ ਸਨ ਤਾਂ ਉੱਥੇ ਉਨ੍ਹਾਂ ਲਈ ਡੀਲਕਸ ਜੇਲ ਬਣਾਈ ਗਈ ਸੀ | ਜੇਲ ਵਿਚ ਉਸ ਦਾ ਖਾਣਾ ਬਾਹਰੋਂ ਆਉਂਦਾ ਸੀ | ਉਹ ਡੀਲਕਸ ਸਹੂਲਤਾਂ ਲੈਂਦੇ ਸਨ, ਇਸ ਲਈ ਉਨ੍ਹਾਂ ਨੂੰ  ਲੱਗਦਾ ਹੈ ਕਿ ਹਰ ਕੋਈ ਉਨ੍ਹਾਂ ਨੂੰ  ਲੈ ਰਿਹਾ ਹੋਵੇਗਾ |     (ਏਜੰਸੀ)
    

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement