
ਕੁਵੈਤ ਤੋਂ ਚੰਡੀਗੜ੍ਹ ਪਹੁੰਚਿਆ ਸੀ ਯਾਤਰੀ
Gold recovered at Mohali Airport: ਕਮਿਸ਼ਨਰੇਟ ਆਫ਼ ਕਸਟਮਜ਼ ਲੁਧਿਆਣਾ ਅਧੀਨ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੁਵੈਤ-ਚੇਨਈ-ਚੰਡੀਗੜ੍ਹ ਦੀ ਯਾਤਰਾ ਕਰ ਰਹੇ ਇਕ ਯਾਤਰੀ ਤੋਂ ਬਾਰ ਦੇ ਰੂਪ ਵਿਚ ਤਸਕਰੀ ਕੀਤਾ ਜਾ ਰਿਹਾ ਸੋਨਾ ਬਰਾਮਦ ਕੀਤਾ ਹੈ।
ਸੋਨੇ ਦੀ ਕੀਮਤ 98.61 ਲੱਖ ਰੁਪਏ ਕਸਟਮ ਸਟਾਫ ਨੇ ਫ਼ਲਾਈਟ 65-6005 ਚੇਨਈ-ਚੰਡੀਗੜ੍ਹ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਕੋਲੋਂ 98.61 ਲੱਖ ਰੁਪਏ ਦੀ ਕੀਮਤ ਦਾ 1632 ਗ੍ਰਾਮ ਸੋਨਾ ਬਰਾਮਦ ਕੀਤਾ। ਡੀਆਰਆਈ ਅਧਿਕਾਰੀਆਂ ਨੇ ਦਸਿਆ ਕਿ ਪੁੱਛਗਿੱਛ ਦੌਰਾਨ ਯਾਤਰੀ ਨੇ ਖੁਲਾਸਾ ਕੀਤਾ ਕਿ ਉਸ ਨੂੰ ਕੁਵੈਤ ਤੋਂ ਚੇਨਈ ਜਾਣ ਵਾਲੀ ਫ਼ਲਾਈਟ 6ਈ-1242 ਦੀ ਸੀਟ ਤੋਂ ਸੋਨੇ ਦੀ ਪੱਟੀ ਚੁਕਣ ਲਈ ਕਿਹਾ ਗਿਆ ਸੀ, ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਸ ਨੂੰ ਐਡਵਾਂਸਡ ਪੈਸੇਂਜਰ ਇਨਫ਼ਰਮੇਸ਼ਨ ਸਿਸਟਮ (ਏਪੀਆਈਐਸ) ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਹਫ਼ਤੇ ਪਹਿਲਾਂ ਵੀ ਇਕ ਯਾਤਰੀ ਨੂੰ ਕ੍ਰੈਡਿਟ ਕਾਰਡ ਦੇ ਰੂਪ ਵਿਚ ਪੰਜ ਸੋਨੇ ਦੀਆਂ ਚਾਦਰਾਂ ਅਤੇ 520 ਗ੍ਰਾਮ ਵਜ਼ਨ ਦਾ ਇਕ ਸੋਨੇ ਦਾ ਬਿਸਕੁਟ ਜਿਸ ਦੀ ਕੀਮਤ 27.73 ਗ੍ਰਾਮ ਹੈ, ਸਮੇਤ ਕਾਬੂ ਕੀਤਾ ਗਿਆ ਸੀ। ਕ੍ਰੈਡਿਟ ਕਾਰਡ ਫ਼ਾਰਮ ਸ਼ੀਟਾਂ ਨੂੰ ਬਟੂਏ ਦੇ ਜੇਬ ਸਲਾਟ ਵਿਚ ਰੱਖਿਆ ਗਿਆ ਸੀ।
ਐਡਵਾਂਸਡ ਪੈਸੰਜਰ ਇਨਫ਼ਰਮੇਸ਼ਨ ਸਿਸਟਮ (ਏਪੀਆਈਐਸ) ਦੇ ਆਧਾਰ ’ਤੇ ਦੁਬਈ ਤੋਂ ਮੁਹਾਲੀ ਹਵਾਈ ਅੱਡੇ ’ਤੇ ਪਹੁੰਚਣ ਵਾਲੇ ਦੋ ਯਾਤਰੀਆਂ ਨੂੰ ਰੋਕਿਆ ਗਿਆ ਅਤੇ ਡੀਆਰਆਈ ਨੇ ਉਨ੍ਹਾਂ ਕੋਲੋਂ 3 ਸਿਲਵਰ ਕੋਟੇਡ ਸੋਨੇ ਦੇ ਕਰਾਸ ਅਤੇ 2 ਸਿਲਵਰ ਕੋਟੇਡ ਸੋਨੇ ਦੀਆਂ ਚੇਨਾਂ ਬਰਾਮਦ ਕੀਤੀਆਂ ਜਿਨ੍ਹਾਂ ਦਾ ਵਜ਼ਨ 750 ਗ੍ਰਾਮ ਹੈ, ਜਿਸ ਦੀ ਕੀਮਤ 39.98 ਲੱਖ ਰੁਪਏ ਹੈ। ਭਾਰਤ ਵਿਚ ਤਸਕਰੀ ਕੀਤੇ ਜਾ ਰਹੇ ਸੋਨੇ , ਜਿਸ ਨੂੰ ਜ਼ਬਤ ਕੀਤ ਗਿਆ, ਦੀ ਕੀਮਤ 67.71 ਲੱਖ ਰੁਪਏ ਸੀ। ਉਨ੍ਹਾਂ ਨੂੰ ਦੁਬਈ ਦੀ ਫ਼ਲਾਈਟ ਤੋਂ ਫੜਿਆ ਗਿਆ ਸੀ।
(For more news apart from Gold recovered at Mohali Airport, stay tuned to Rozana Spokesman)