
Vigilance News: ਮਜਬੂਰ ਹੋ ਕੇ ਪਿੱਪਲਾਂ ਵਾਲੇ ਦੇ ਛੇ ਕਿਸਾਨ ਪਰਿਵਾਰਾਂ ਨੇ ਵਿਜੀਲੈਂਸ ਦੇ ਏਡੀਜੀਪੀ ਨੂੰ ਲਿਖੀ ਚਿੱਠੀ
Vigilance News: ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵੱਢੀ ਕਾਰਵਾਈ ਤਹਿਤ ਵਿਜੀਲੈਂਸ ਰੋਜ਼ਾਨਾ ਰਿਸ਼ਵਤ ਲੈਣ ਵਾਲਿਆਂ ਵਿਰੁਧ ਕਾਰਵਾਈ ਕਰ ਰਹੀ ਹੈ ਪਰ ਜਲੰਧਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਹੁਸ਼ਿਆਰਪੁਰ ਦੇ ਪਿੱਪਲਾਂ ਵਾਲਾ ਬਾਈਪਾਸ ਵਿੱਚ ਹੋਏ 100 ਕਰੋੜ ਦੇ ਘਪਲੇ ਵਿਚ ਵਿਜੀਲੈਂਸ ਚੁੱਪੀ ਧਾਰੀ ਬੈਠੀ ਹੈ। ਇਸ ਮਾਮਲੇ ਵਿਚ ਵਿਜੀਲੈਂਸ ਨੇ 42 ਵਿਅਕਤੀਆਂ ਨੂੰ ਨਾਮਜਦ ਕੀਤਾ ਸੀ। ਇਸ ਮਾਮਲੇ ਵਿੱਚ ਜਿੱਥੇ ਕਈ ਪਰਤਾਂ ਖੁੱਲ ਰਹੀਆਂ ਹਨ, ਉੱਥੇ ਹੀ ਸ਼ਹਿਰ ਦੇ ਇੱਕ ਵੱਡੇ ਕਾਰੋਬਾਰੀ 'ਤੇ ਵਿਜੀਲੈਂਸ ਦੇ ਕੁਝ ਅਫਸਰਾਂ ਦੀ ਰਹਿਮ ਦਿਲੀ ਦੇ ਕਿੱਸੇ ਵੀ ਹੁਸ਼ਿਆਰਪੁਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਇਹ ਵੀ ਪੜ੍ਹੋ: Fake Birth Certificate Case: ਗਮਾਡਾ ਦੇ ਬਰਖ਼ਾਸਤ ਚੀਫ਼ ਇੰਜਨੀਅਰ ਨੂੰ 7 ਸਾਲ ਦੀ ਕੈਦ
ਜਾਣਕਾਰੀ ਅਨੁਸਾਰ ਗੈਰ ਕਾਨੂੰਨੀ ਕਲੋਨੀਆਂ ਦੇ ਬੇਤਾਜ ਬਾਦਸ਼ਾਹ ਅਤੇ ਭੂ ਮਾਫੀਆ ਦਾ ਸਰਗਣਾ ਅਰੁਣ ਗੁਪਤਾ ਅਤੇ ਉਸ ਦੇ ਪਿਤਾ ਤਿਲਕ ਰਾਜ ਗੁਪਤਾ 'ਤੇ ਵਿਜੀਲੈਂਸ ਦੀ ਖਾਸ ਮਿਹਰਬਾਨੀ ਝਲਕ ਰਹੀ ਹੈ, ਕਿਉਂਕਿ ਇਹ ਦੋਵੇਂ ਪਿਓ ਪੁੱਤ ਦੇ ਘਰ ‘ਚ ਵਿਜੀਲੈਂਸ ਨੇ ਇੱਕ ਰੇਡ ਵੀ ਨਹੀਂ ਮਾਰੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਮਿੱਥੀ ਸਾਜਿਸ਼ ਦੇ ਤਹਿਤ ਇਸ ਪਰਿਵਾਰ ਨੂੰ ਜਿੱਥੇ ਜਮਾਨਤ ਕਰਾਉਣ ਦਾ ਮੌਕਾ ਦਿੱਤਾ ਗਿਆ, ਉਥੇ ਇਸ ਘਪਲੇ ਨਾਲ ਜੁੜੇ ਅਹਿਮ ਦਸਤਾਵੇਜਾਂ ਨੂੰ ਟਿਕਾਣੇ ਲਗਾਉਣ ਦਾ ਮੌਕਾ ਵੀ ਦੇ ਦਿੱਤਾ ਗਿਆ।
ਇਥੋਂ ਤੱਕ ਕਿ ਇਸ ਦੂਸਰੀ ਜਾਂਚ ਵਿਚ ਵੀ ਵਿਜੀਲੈਂਸ ਇਨ੍ਹਾਂ ਪਿਓ-ਪੁੱਤਰਾ ਨੂੰ ਨਾਮਜਦ ਨਹੀਂ ਕਰ ਰਹੀ ਸੀ। ਮਜਬੂਰ ਹੋ ਕੇ ਪਿੱਪਲਾਂ ਵਾਲੇ ਦੇ ਛੇ ਕਿਸਾਨ ਪਰਿਵਾਰਾਂ ਜਸਪਿੰਦਰ ਸਿੰਘ,ਓਂਕਾਰ ਸਿੰਘ,ਸੁਖਵਿੰਦਰ ਸਿੰਘ,ਜਗਰੂਪ ਸਿੰਘ, ਹਰਪ੍ਰੀਤ ਸਿੰਘ ਨੇ ਵਿਜੀਲੈਂਸ ਦੇ ਏਡੀਜੀਪੀ ਨੂੰ ਚਿੱਠੀ ਲਿਖੀ। ਫਿਰ ਜਾ ਕੇ ਇਸ ਪਿਓ ਪੁੱਤ ਨੂੰ ਨਾਮਜਦ ਕੀਤਾ ਗਿਆ। ਇਸ ਲਿਖੀ ਗਈ ਚਿੱਠੀ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਜਿਸ ਤਰ੍ਹਾਂ ਘਪਲੇ ਵਿਚ ਮਿਲੇ ਪੈਸਿਆਂ ਦੇ ਬਲਬੂਤੇ 'ਤੇ ਇਹ ਪਹਿਲੀ ਜਾਂਚ ਵਿਚ ਬਚਦੇ ਰਹੇ ਅਤੇ ਉਸੇ ਬਲਬੂਤੇ 'ਤੇ ਇਹ ਦੁਬਾਰਾ ਬਚ ਰਹੇ ਹਨ। ਇਹਨਾਂ ਕਿਸਾਨਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਦਾ ਇੱਕ ਵੱਡਾ ਅਧਿਕਾਰੀ ਅੱਜ ਵੀ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ।