Ajnala News : ਅਜਨਾਲਾ ਥਾਣੇ ਦੇ ਬਾਹਰੋਂ ਬੰਬ ਮਾਮਲੇ ’ਚ ਹੋਏ ਖੁਲਾਸੇ, ਥਾਣੇ ਦਾ ਦਰਵਾਜਾ ਖੁਲ੍ਹਦਿਆਂ ਹੀ ਬੰਬ ਧਮਾਕਾ ਕਰਨ ਦੀ ਸੀ ਸਾਜ਼ਿਸ਼

By : BALJINDERK

Published : Nov 25, 2024, 1:35 pm IST
Updated : Nov 25, 2024, 1:35 pm IST
SHARE ARTICLE
Explosive found outside Ajnala police station
Explosive found outside Ajnala police station

Ajnala News : ਬੰਬ ਪਿੱਛੇ ਹੈਪੀ ਪਾਸ਼ੀਆ ਤੇ ਗੋਪੀ ਨਵਾਂਸ਼ਹਿਰੀਆ ਦਾ ਹੱਥ- ਸੂਤਰ

Ajnala News : ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਬੀਤੇ ਦਿਨ ਬੰਬ ਮਿਲਣ ਦੀ ਘਟਨਾ ਤੋਂ ਬਾਅਦ ਲਗਾਤਾਰ ਪੁਲਿਸ ਜਾਂਚ ’ਚ ਲੱਗੀ ਹੋਈ ਹੈ।। ਇਸ ਮਾਮਲੇ ’ਚ ਹੁਣ ਖਾਲਿਸਤਾਨੀ ਇੰਟਰਨੈਸ਼ਨਲ ਦਾ ਕਨੈਕਸ਼ਨ ਨਿਕਲ ਕੇ ਸਾਹਮਣੇ ਆਇਆ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਬਰਾਮਦ ਹੋਏ ਬੰਬ ਨੂੰ 800 ਕਿਲੋ ਵਿਸਫੋਟਕ ਦੇ ਨਾਲ ਤਿਆਰ ਕੀਤਾ ਗਿਆ ਸੀ, ਜਿਸ ਦੇ ਨਾਲ ਵੱਡਾ ਧਮਾਕਾ ਕੀਤਾ ਜਾਣਾ ਸੀ।

ਇਸ ਮਾਮਲੇ ਵਿੱਚ ਥਾਣੇ ਦੇ ਬਾਹਰ ਲੱਗੇ ਕੈਮਰਿਆਂ ਦੇ ਚੱਲਦਿਆਂ ਇੱਕ ਸੀਸੀਟੀਵੀ ਵੀ ਸਾਹਮਣੇ ਇਹ ਹੈ ਜਿਸ ਨੂੰ ਫਿਲਹਾਲ ਪੁਲਿਸ ਵੱਲੋਂ ਅਜੇ ਤੱਕ ਮੀਡੀਆ ਸਾਹਮਣੇ ਨਹੀਂ ਪੇਸ਼ ਕੀਤਾ ਗਿਆ।। 

ਪੁਲਿਸ ਸੂਤਰਾਂ ਤੋਂ ਹਾਸਿਲ ਹੋਈ ਜਾਣਕਾਰੀ ਦੇ ਅਨੁਸਾਰ ਇਸ ਬੰਬ ਨੂੰ ਬਣਾਉਣ ਲਈ ਆਰਡੀਐਕਸ ਅਤੇ ਡੇਟੋਨੇਟਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਬੰਬ ਨੂੰ ਬਿਲਕੁਲ ਥਾਣੇ ਦੇ ਦਰਵਾਜ਼ੇ ਦੇ ਨਾਲ ਲਗਾਇਆ ਗਿਆ ਸੀ ਅਤੇ ਜਿਵੇਂ ਹੀ ਦਰਵਾਜ਼ਾ ਖੋਲਣਾ ਸੀ ਤਿਵੇਂ ਹੀ ਵੱਡਾ ਬਲਾਸਟ ਹੋਣਾ ਸੀ ਪਰ ਬੰਬ ਵਿੱਚ ਤਕਨੀਕੀ ਖ਼ਰਾਬੀ ਦੇ ਚਲਦਿਆਂ ਇਹ ਬਲਾਸਟ ਨਹੀਂ ਹੋਇਆ।

ਇਸ ਮਾਮਲੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਾਸੀਆਂ ਤੇ ਹੈਪੀ ਨਵਾਂਸ਼ਹਿਰੀਆ ਦੇ ਇਨਵੋਲਵ ਹੋਣ ਦੀ ਗੱਲ ਆਖੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।।

(For more news apart from  Revelations in bomb case outside Ajnala police station, there was conspiracy explode bombdoor police station was opened News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement