
ਖੇਤੀ ਕਾਨੂੰਨਾਂ ਨੂੰ ਚੁਨÏਤੀ ਦੇਣ ਵਾਲੀਆਂ ਪਟੀਸ਼ਨਾਂ 'ਚ ਧਿਰ ਬਣਨ ਲਈ ਬੀਕੇਯੂ (ਐਲ) ਦੀ ਅਦਾਲਤ ਵਿਚ ਪਟੀਸ਼ਨ
40 ਤੋਂ ਵੱਧ ਕਿਸਾਨ ਯੂਨੀਅਨਾਂ ਨੂੰ ਧਿਰ ਬਣਾਉਣ ਲਈ ਬਿਨੈ ਪੱਤਰ ਦਾਖ਼ਲ
ਨਵੀਂ ਦਿੱਲੀ, 24 ਦਸੰਬਰ : ਖੇਤੀਬਾੜੀ ਸੁਧਾਰਾਂ ਨਾਲ ਸਬੰਧਤ ਤਿੰਨ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ਨੂੰ ਚੁਨÏਤੀ ਦੇਣ ਵਾਲੀਆਂ ਪਟੀਸ਼ਨਾਂ ਵਿਚ ਧਿਰ ਬਣਨ ਲਈ ਭਾਰਤੀ ਕਿਸਾਨ ਯੂਨੀਅਨ (ਲੋਕਸ਼ਕਤੀ) ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ¢ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ ਦਾ ਘਿਰਾਉ ਕੀਤਾ ਹੈ¢
ਭਾਰਤੀ ਕਿਸਾਨ ਯੂਨੀਅਨ (ਲੋਕਸ਼ਕਤੀ) ਨੇ ਅਪਣੀ ਅਰਜ਼ੀ ਵਿਚ ਦਾਅਵਾ ਕੀਤਾ ਹੈ ਕਿ ਲੰਬਿਤ ਮਾਮਲੇ ਵਿਚ ਹੀ ਧਿਰਾਂ ਬਣਾਉਣ ਦੀ ਬੇਨਤੀ ਕਰਦਿਆਂ ਕਿਹਾ ਗਿਆ ਹੈ ਕਿ ਨਵੇਂ ਖੇਤੀਬਾੜੀ ਕਾਨੂੰਨ ਕਾਰਪੋਰੇਟ ਜਗਤ ਦੇ ਹਿਤਾਂ ਨੂੰ ਉਤਸ਼ਾਹਤ ਕਰਨ ਜਾ ਰਹੇ ਹਨ ਅਤੇ ਕਿਸਾਨਾਂ ਦੇ ਹਿਤ ਵਿਚ ਨਹੀਂ ਹਨ¢
ਐਡਵੋਕੇਟ ਏ ਪੀ ਸਿੰਘ ਰਾਹੀਂ ਦਾਇਰ ਕੀਤੀ ਇਸ ਅਰਜ਼ੀ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਇਹ ਕਾਨੂੰਨ ਗ਼ੈਰ ਸੰਵਿਧਾਨਕ ਅਤੇ ਕਿਸਾਨ ਵਿਰੋਧੀ ਹਨ, ਕਿਉਂਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਸਹੀ ਮੁੱਲ ਦਿਵਾਉਣ ਦੇ ਮਕਸਦ ਨਾਲ ਖੇਤੀ ਉਤਪਾਦਕ ਮਾਰਕੀਟਿੰਗ ਕਮੇਟੀ ਦਾ ਸਿਸਟਮ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਖ਼ਤਮ ਹੋ ਜਾਵੇਗਾ¢ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਵਿਚ ਇਕ ਡਰ ਹੈ ਕਿ ਉਹ ਖੇਤੀਬਾੜੀ ਮੰਡੀਕਰਨ ਦਾ ਕੰਮ ਅਪਣੇ ਹੱਥ ਲੈਣਗੇ ਅਤੇ ਉਹ ਕਿਸਾਨਾਂ ਦੀਆਂ ਕੀਮਤਾਂ ਉਨ੍ਹਾਂ ਦੀ ਤੁਲਨਾ ਵਿਚ ਘੱਟ ਕਰਨਗੇ¢ ਚੀਫ਼ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ 17 ਦਸੰਬਰ ਨੂੰ ਇਸ ਕੇਸ ਦੀ ਸੁਣਵਾਈ ਦÏਰਾਨ ਕਿਹਾ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਪਣਾ ਅੰਦੋਲਨ ਜਾਰੀ ਰੱਖਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ ਅਤੇ ਅਦਾਲਤ ਸ਼ਾਂਤੀਪੂਰਵਕ ਵਿਰੋਧ ਕਰਨ ਦੇ ਬੁਨਿਆਦੀ ਅਧਿਕਾਰ ਵਿਚ ਦਖ਼ਲ ਨਹੀਂ ਦੇਵੇਗੀ¢ ਅਦਾਲਤ ਨੇ ਪਟੀਸ਼ਨਕਰਤਾ ਨੂੰ ਕਿਸਾਨ ਯੂਨੀਅਨਾਂ ਨੂੰ ਇਸ ਦੀ ਧਿਰ ਬਣਾਉਣ ਦੀ ਆਗਿਆ ਦਿਤੀ ਸੀ¢ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੀ ਸੰਵਿਧਾਨਕ ਪ੍ਰਮਾਣਿਕਤਾ ਨੂੰ ਕਈਆਂ ਨੇ ਚੁਣÏਤੀ ਦਿਤੀ ਹੈ, ਜਿਨ੍ਹਾਂ ਵਿਚ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਮਨੋਜ ਝਾਅ, ਤਾਮਿਲਨਾਡੂ ਤੋਂ ਡੀਐਮਕੇ ਰਾਜ ਸਭਾ ਮੈਂਬਰ ਤਿਰੂਚੀ ਸਿਵਾ ਅਤੇ ਛੱਤੀਸਗੜ੍ਹ ਕਿਸਾਨ ਕਾਂਗਰਸ ਦੇ ਰਾਕੇਸ਼ ਵੈਸ਼ਨਵ ਸ਼ਾਮਲ ਹਨ¢ (ਪੀਟੀਆਈ)
ਅਦਾਲਤ ਨੇ ਇਨ੍ਹਾਂ ਪਟੀਸ਼ਨਾਂ 'ਤੇ 12 ਅਕਤੂਬਰ ਨੂੰ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਸੀ¢
ਸੁਪਰੀਮ ਕੋਰਟ ਨੇ 16 ਦਸੰਬਰ ਨੂੰ ਅੱਠ ਕਿਸਾਨ ਯੂਨੀਅਨਾਂ ਨੂੰ ਇਸ ਕੇਸ ਵਿਚ ਧਿਰ ਬਣਾਉਣ ਦੀ ਆਗਿਆ ਦਿਤੀ ਸੀ¢ ਹੁਣ ਰਿਸ਼ਭ ਸ਼ਰਮਾ ਨੇ ਇਕ ਬਿਨੈ ਪੱਤਰ ਦਾਖ਼ਲ ਕੀਤਾ ਹੈ ਜਿਸ ਵਿਚ 40 ਤੋਂ ਵੱਧ ਕਿਸਾਨ ਯੂਨੀਅਨਾਂ ਨੂੰ ਇਸ ਵਿਚ ਪਾਰਟੀ ਬਣਾਇਆ ਹੈ¢ ਇਨ੍ਹਾਂ ਕਿਸਾਨ ਯੂਨੀਅਨਾਂ ਵਿਚ ਬੀ.ਕੇ.ਯੂ.-ਸਿੱਧੂਪੁਰ, ਬੀ.ਕੇ.ਯੂ.-ਰਾਜੇਵਾਲ, ਬੀ.ਕੇ.ਯੂ.-ਲੱਖੋਵਾਲ, ਬੀ.ਕੇ.ਯੂ.-ਡਕÏਾਦਾ, ਬੀ.ਕੇ.ਯੂ.-ਦੁਆਬਾ, ਜੰਬੂਰੀ ਕਿਸਾਨ ਸਭਾ ਅਤੇ ਕੁਲ ਹਿੰਦ ਕਿਸਾਨ ਫੈਡਰੇਸ਼ਨ ਵੀ ਸ਼ਾਮਲ ਹਨ¢ (ਪੀਟੀਆਈ)