
ਗਡਕਰੀ ਨੇ ਰਾਜਸਥਾਨ ਵਿਚ 8,341 ਕਰੋੜ ਦੇ ਸੜਕੀ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਨੀਂਹ ਪੱਥਰ ਰਖਿਆ
ਨਵੀਂ ਦਿੱਲੀ, 24 ਦਸੰਬਰ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਰਾਜਸਥਾਨ ਵਿਚ 8,341 ਕਰੋੜ ਰੁਪਏ ਦੇ ਹਾਈਵੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ¢
ਵੀਡੀਉ ਕਾਨਫ਼ਰੰਸ ਰਾਹੀਂ ਆਯੋਜਿਤ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੜਕ ਆਵਾਜਾਈ, ਰਾਜ ਮਾਰਗਾਂ ਅਤੇ ਐਮਐਸਐਮਈ (ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ) ਮੰਤਰੀ ਨੇ ਇਹ ਵੀ ਕਿਹਾ ਕਿ 1 ਲੱਖ ਕਰੋੜ ਰੁਪਏ ਦੇ ਹਾਈਵੇ ਪ੍ਰਾਜੈਕਟਾਂ ਦਾ ਕੰਮ ਜਾਂ ਤਾਂ ਜਾਰੀ ਹੈ ਜਾਂ ਵਿਸਥਾਰਤ ਪ੍ਰੋਜੈਕਟ ਰੀਪੋਰਟ (ਡੀਪੀਆਰ) ਦੇ ਪੱਧਰ 'ਤੇ ਹੈ¢
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ਕਿ ਸੜਕ ਆਵਾਜਾਈ, ਰਾਜਮਾਰਗ ਅਤੇ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਨੇ ਰਾਜਸਥਾਨ ਵਿਚ ਅੱਜ (ਵੀਰਵਾਰ) 18 ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ¢
ਕੁਲ 8,341 ਕਰੋੜ ਰੁਪਏ ਦੇ ਕੁੱਲ ਉਸਾਰੀ ਮੁੱਲ ਵਾਲੇ ਪ੍ਰਾਜੈਕਟਾਂ ਅਧੀਨ ਕੁੱਲ ਸੜਕਾਂ ਦੀ ਲੰਬਾਈ 1,127 ਕਿਲੋਮੀਟਰ ਹੈ¢
ਪ੍ਰੋਗਰਾਮ ਦੀ ਪ੍ਰਧਾਨਗੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੀਤੀ¢ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਵੀ ਕੇ ਸਿੰਘ, ਅਰਜੁਨ ਰਾਮ ਮੇਘਵਾਲ ਅਤੇ ਕੈਲਾਸ਼ ਚÏਧਰੀ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਰਾਠÏਰ ਸਮੇਤ ਰਾਜ ਦੇ ਕਈ ਮੰਤਰੀ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ¢ (ਪੀਟੀਆਈ)