UK ਤੋਂ ਪੰਜਾਬ ਪੁੱਜੇ ਮੁਸਾਫ਼ਰਾਂ ਸਬੰਧੀ ਸਖ਼ਤ ਹੋਈ ਸਰਕਾਰ, ਟਰੇਸ ਕਰਨ ਦੇ ਹੁਕਮ ਜਾਰੀ
Published : Dec 25, 2020, 11:08 am IST
Updated : Dec 25, 2020, 11:08 am IST
SHARE ARTICLE
Corona Virus
Corona Virus

23 ਦਸੰਬਰ, 2020 ਨੂੰ ਯੂ. ਕੇ ਤੋਂ ਆਏ 262 ਮੁਸਾਫ਼ਰਾਂ ਨੂੰ ਨਿਰੀਖਣ ਅਧੀਨ ਰੱਖਿਆ ਗਿਆ ਸੀ ਅਤੇ ਉਨਾਂ 'ਚੋਂ 8 ਕੋਰੋਨਾ ਪਾਜ਼ੀਟਿਵ ਦੱਸੇ ਗਏ ਹਨ

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਅੰਤਰਰਾਸਟਰੀ ਮੁਸਾਫ਼ਰਾਂ ਲਈ ਹਾਲ ਹੀ 'ਚ ਜਾਰੀ ਕੀਤੀਆਂ ਐਸ. ਓ. ਪੀਜ਼. ਅਨੁਸਾਰ ਦੋ ਦਿਨਾਂ 'ਚ ਇੰਗਲੈਂਡ ਤੋਂ ਭਾਰਤ ਪੁੱਜੇ ਮੁਸਾਫ਼ਰਾਂ ਦੀ ਨਿਗਰਾਨੀ ਤੇ ਟਰੇਸਿੰਗ ਨੂੰ ਯਕੀਨੀ ਬਣਾਇਆ ਜਾਵੇ। ਬਲਬੀਰ ਸਿੱਧੂ ਨੇ ਕਿਹਾ ਕਿ ਬ੍ਰਿਟੇਨ ਤੋਂ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਪਹੁੰਚੇ 1822 ਅੰਤਰਰਾਸ਼ਟਰੀ ਮੁਸਾਫ਼ਰਾਂ ਦੀ ਸੂਚੀ ਪ੍ਰਾਪਤ ਹੋ ਗਈ ਹੈ ਅਤੇ ਇਹ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ।

Figment & absurd statements of Sukhbir Badal is a conspiracy to sabotage 'Kisan Sangharsh': Balbir SidhuBalbir Sidhu

ਉਨ੍ਹਾਂ ਕਿਹਾ ਕਿ ਕੁੱਲ 1550 ਬ੍ਰਿਟੇਨ ਦੇ ਮੁਸਾਫ਼ਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਪਹੁੰਚੇ ਸਨ ਪਰ ਹਵਾਈ ਅੱਡਾ ਅਥਾਰਟੀ ਤੋਂ ਸਿਰਫ਼ 709 ਮੁਸਾਫ਼ਰਾਂ ਦੇ ਵੇਰਵੇ ਪ੍ਰਾਪਤ ਹੋਏ ਹਨ, ਜਦੋਂ ਕਿ 841 ਮੁਸਾਫ਼ਰਾਂ ਦੇ ਵੇਰਵੇ ਹਾਸਲ ਕਰਨ ਲਈ ਅਗਲੀ ਕਾਰਵਾਈ ਦੀ ਉਡੀਕ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 21-23 ਦਸੰਬਰ, 2020 ਨੂੰ ਯੂ. ਕੇ ਤੋਂ ਆਏ 262 ਮੁਸਾਫ਼ਰਾਂ ਨੂੰ ਨਿਰੀਖਣ ਅਧੀਨ ਰੱਖਿਆ ਗਿਆ ਸੀ ਅਤੇ ਉਨਾਂ 'ਚੋਂ 8 ਕੋਰੋਨਾ ਪਾਜ਼ੀਟਿਵ ਦੱਸੇ ਗਏ ਹਨ ਅਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

coronacorona 

ਇਨ੍ਹਾਂ 8 ਪਾਜ਼ੀਟਿਵ ਮਰੀਜ਼ਾਂ ਦੇ ਨਮੂਨੇ ਯੂ. ਕੇ. 'ਚ ਲੱਭੇ ਗਏ ਨਵੇਂ ਰੂਪ ਸਾਰਸ-ਕੋਵ-2 ਵਾਇਰਸ ਦੇ ਸੰਦਰਭ 'ਚ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਨੂੰ ਭੇਜੇ ਜਾਣਗੇ। ਮੰਤਰੀ ਸਿੱਧੂ ਨੇ ਕਿਹਾ ਕਿ ਫਲਾਈਟ 'ਚ ਸਵਾਰ ਮੁਸਾਫ਼ਰਾਂ ਦੇ 216 ਸੰਪਰਕ ਜੋ ਯੂ. ਕੇ ਤੋਂ ਪਹੁੰਚੇ ਸਨ, ਦੀ ਵੀ ਪਛਾਣ ਕੀਤੀ ਗਈ ਸੀ ਅਤੇ ਉਨ੍ਹਾਂ ਦਾ ਪਤਾ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਇਕਾਂਤਵਾਸ ਰੱਖਿਆ ਗਿਆ ਹੈ।

Corona Virus Corona Virus

ਬਾਕੀ ਰਹਿੰਦੇ ਸੰਪਰਕਾਂ ਦੀ ਭਾਲ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ 'ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨਾਂ ਨੂੰ ਸਾਰੇ ਮੁਸਾਫ਼ਰਾਂ ਦੀ ਰਿਪੋਰਟ 27 ਦਸੰਬਰ, 2020 ਤੱਕ ਸਟੇਟ ਹੈੱਡਕੁਆਟਰ ਜਮ੍ਹਾਂ ਕਰਵਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਸਨ।
ਯੂ. ਕੇ. ਤੋਂ ਆਉਣ-ਜਾਣ ਵਾਲੇ ਮੁਸਾਫ਼ਰਾਂ ਦੀ ਨਿਗਰਾਨੀ ਕਰਨ ਅਤੇ ਜਾਂਚ ਕਰਨ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

Corona Virus Corona Virus

ਵਿਸ਼ੇਸ਼ ਤੌਰ ਤੇ ਸਾਰਸ-ਕੋਵ-2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸਨ (ਵੀਯੂਆਈ)-20212/01) ਦੇ ਨਵੇਂ ਰੂਪ ਦੀ ਰਿਪੋਰਟ ਯੂ. ਕੇ.  ਵਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੀ ਗਈ ਹੈ। ਇਸ ਰੂਪ ਦਾ ਅਨੁਮਾਨ ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ. ਸੀ. ਡੀ. ਸੀ.) ਵਲੋਂ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲਾ ਦੱਸਿਆ ਗਿਆ ਹੈ। ਇਹ ਰੂਪ 17 ਪਰਿਵਰਤਨ ਜਾਂ ਪਰਿਵਰਤਨ ਦੇ ਇੱਕ ਸੈੱਟ ਰਾਹੀਂ ਪਰਿਭਾਸ਼ਿਤ ਕੀਤਾ ਗਿਆ ਹੈ। ਸਪਾਈਕ ਪ੍ਰੋਟੀਨ ਦੇ ਇਸ ਹਿੱਸੇ 'ਚ ਤਬਦੀਲੀਆਂ ਦੇ ਨਤੀਜੇ ਵਜੋਂ ਵਾਇਰਸ ਵਧੇਰੇ ਛੂਤਕਾਰੀ ਹੈ ਅਤੇ ਲੋਕਾਂ 'ਚ ਵਧੇਰੇ ਆਸਾਨੀ ਨਾਲ ਫੈਲ ਸਕਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement