ਮੇਰੇ ਦਫ਼ਤਰ 'ਚ ਭੰਨਤੋੜ ਹੋਈ: ਰਾਘਵ ਚੱਢਾ
Published : Dec 25, 2020, 6:15 am IST
Updated : Dec 25, 2020, 6:15 am IST
SHARE ARTICLE
image
image

ਮੇਰੇ ਦਫ਼ਤਰ 'ਚ ਭੰਨਤੋੜ ਹੋਈ: ਰਾਘਵ ਚੱਢਾ

ਨਵੀਂ ਦਿੱਲੀ, 24 ਦਸੰਬਰ: ਰਾਜਧਾਨੀ ਦਿੱਲੀ 'ਚ ਪਾਣੀ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਲੜਾਈ ਵੀਰਵਾਰ ਨੂੰ ਜਲ ਬੋਰਡ ਦੇ ਦਫ਼ਤਰ ਤਕ ਪਹੁੰਚ ਗਈ¢ ਜਲ ਬੋਰਡ ਦੇ ਚੇਅਰਮੈਨ ਅਤੇ ਰਾਜਿੰਦਰ ਨਗਰ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਰਕਰਾਂ ਨੇ ਦਿੱਲੀ ਜਲ ਬੋਰਡ 'ਚ ਉਨ੍ਹਾਂ ਦੇ ਦੇੇਜਫ਼ਤਰ 'ਤੇ ਹਮਲਾ ਕੀਤਾ ਹੈ¢ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਵਲੋਂ ਇਕ ਵੀਡੀਉ ਵੀ ਜਾਰੀ ਕੀਤਾ ਹੈ ਅਤੇ ਪਾਰਟੀ ਦਾ ਕਹਿਣਾ ਹੈ ਕਿ ਇਹ ਵੀਡੀਉ ਇਸੇ ਹਮਲੇ ਦਾ ਹੈ¢ ਜੋ ਵੀਡੀਉ ਪਾਰਟੀ ਵਲੋਂ ਜਾਰੀ ਕੀਤਾ ਹੈ ਉਸ 'ਚ ਨਜ਼ਰ ਆ ਰਿਹਾ ਹੈ ਕਿ ਇਕ ਦਫ਼ਤਰ 'ਚ ਕੁਝ ਲੋਕ ਇਕੱਠੇ ਹਨ ਅਤੇ ਅਰਵਿੰਦ ਕੇਜਰੀਵਾਲ ਵਿਰੁਧ ਨਾਹਰੇ ਲਾ ਰਹੇ ਹਨ¢ ਨਾਹਰੇ ਲਾ ਰਹੇ ਲੋਕ ਦਿੱਲੀ ਦੇ ਮੁੱਖ ਮੰਤਰੀ ਵਿਰੁਧ ਵਿਵਾਦਿਤ ਗੱਲਾਂ ਵੀ ਕਰ ਰਹੇ ਹਨ¢ ਵੀਡੀਉ 'ਚ ਨਜ਼ਰ ਆ ਰਿਹਾ ਹੈ ਕਿ ਇਸ ਪ੍ਰੋਗਰਾਮ 'ਚ ਰੱਖੇ ਕੁਝ ਗਮਲੇ ਟੁੱਟੇ ਹੋਏ ਹਨ¢(ਪੀਟੀਆਈ) 
ਰਾਘਵ ਚੱਢਾ ਦੇ ਕੈਬਿਨ ਦੇ ਬਾਹਰ ਰੱਖੀਆਂ ਕੁਝ ਕੁਰਸੀਆਂ ਟੁੱਟੀਆਂ ਹੋਈਆਂ ਹਨ ਅਤੇ ਕੰਧ 'ਤੇ ਟੰਗੀ ਇਕ ਫਰੇਮ ਵੀ ਜ਼ਮੀਨ 'ਤੇ ਡਿੱਗੀ ਹੋਈ ਹੈ¢  (ਏਜੰਸੀ)

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement