
ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ : ਪਾਕਿ ਵਿਦੇਸ਼ ਮੰਰਤੀ
ਇਸਲਾਮਾਬਾਦ, 24 ਦਸੰਬਰ : ਪਾਕਿਸਤਾਲ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ’ਚ ਜੋ ਹਾਲਾਤ ਚੱਲ ਰਹੇ ਹਨ ਉਨ੍ਹਾਂ ’ਚ ਭਾਰਤ ਨਾਲ ਕੂਟਨੀਤਕ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ।
ਇਕ ਮੀਡੀਆ ਰੀਪੋਰਟ ’ਚ ਵੀਰਵਾਰ ਨੂੰ ਇਹ ਗਿਆ। ਨਵੀਂ ਦਿੱਲੀ ਅਪਣੇ ਇਸ ਰੁਖ ’ਤੇ ਕਾਇਮ ਹੈ ਕਿ ‘ਵਾਰਤਾ ਅਤੇ ਅਤਿਵਾਦ’ ਨਾਲ-ਨਾਲ ਨਹੀਂ ਚੱਲ ਸਕਦੇ ਹਨ ਅਤੇ ਉਹ ਇਸਲਾਮਾਬਾਦ ਨਾਲ ਵਾਰ ਵਾਰ ਇਹ ਕਹਿੰਦਾ ਰਿਹਾ ਹੈ ਕਿ ਉਹ ਭਾਰਤ ਦੇ ਖ਼ਿਲਾਫ਼ ਹਮਲੇ ਕਰਨ ਲਈ ਜ਼ਿੰਮੇਦਾਰ ਵੱਖ ਵੱਖ ਅਤਿਵਾਦੀ ਸਮੂਹਾਂ ਦੇ ਖ਼ਿਲਾਫ਼ ਸਪਸ਼ਟ ਕਦਮ ਚੁੱਕੇ।
ਡਾਨ ਅਖ਼ਬਾਰ ਨੇ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ, ‘‘ਮੌਜੂਦਾ ਹਾਲਾਤ ’ਚ ਭਾਰਤ ਨਾਲ ਪਿਛਲੇ ਦਰਵਾਜ਼ੇ ਤੋਂ ਜਾਂ ਫਿਰ ਕੂਟਨੀਤਕ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਸਮੇਂ ਸੰਵਾਦ ਲਈ ਹਾਲਾਤ ਉਚਿਤ ਨਹੀਂ ਹਨ।’’ ਅਖ਼ਬਾਰ ਮੁਤਾਬਕ ਕੁਰੈਸ਼ੀ ਅਪਣੇ ਗ੍ਰਹਿਨਗਰ ਮੁਲਤਾਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਇਹ ਟਿੱਪਣੀਆਂ ਕੀਤੀਆਂ।
ਪਠਾਨਕੋਟ ਹਵਾਈ ਫ਼ੌਜ ਅੱਡੇ ’ਤੇ 2016 ’ਚ ਪਾਕਿਸਤਾਨ ਦੇ ਅਤਿਵਾਦੀ ਸਮੂਹਾਂ ਨੇ ਹਮਲਾ ਕੀਤਾ ਸੀ ਉਸ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਬੰਧ ਬੇਹੱਦ ਖ਼ਰਾਬ ਹੋ ਗਏ। ਇਸ ਦੇ ਬਾਅਦ ਉਰੀ ’ਚ ਭਾਰਤੀ ਫ਼ੌਜ ਦੇ ਕੈਂਪ ’ਤੇ ਹਮਲੇ ਸਮੇਤ ਕਈ ਹੋਰ ਹਮਲਿਆਂ ਦੇ ਚੱਲਦੇ ਦੋਨਾਂ ਦੇਸ਼ਾਂ ਵਿਚਕਾਰ ਸੰਬੰਧ ਵਿਗੜਦੇ ਚਲੇ ਗਏ। (ਪੀਟੀਆਈ)