
ਅਮਰੀਕਾ : ਬਹੁਮੰਜ਼ਿਲਾ ਇਮਾਰਤ ’ਚ ਧਮਾਕਾ, 23 ਲੋਕ ਜ਼ਖ਼ਮੀ
ਬਾਲਟੀਮੋਰ, 24 ਦਸੰਬਰ : ਅਮਰੀਕਾ ਦੇ ਬਾਲਟੀਮੋਰ ਵਿਚ ਇਕ ਬਹੁਮੰਜਲਿਾ ਇਮਾਰਤ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ 23 ਲੋਕ ਜ਼ਖ਼ਮੀ ਹੋ ਗਏ ਅਤੇ ਕੁੱਝ ਸਫ਼ਾਈ ਕਰਮੀ ਇਮਾਰਤ ਦੇ ਬਾਹਰ ਲਟਕੇ ਮਚਾਨ ’ਤੇ ਫਸੇ ਰਹਿ ਗਏ। ਮੈਰੀਲੈਂਡ ਰਾਜ ਦੇ ਬਾਲਟੀਮੋਰ ਵਿਚ ਬੁਧਵਾਰ ਨੂੰ ਹੋਏ ਧਮਾਕੇ ਦੇ ਕਾਰਨ ਇਮਾਰਤ ਦੀ ਛੱਤ ਅੰਸ਼ਕ ਤੌਰ ’ਤੇ ਢਹਿ ਢੇਰੀ ਹੋ ਗਈ। ਦਮਕਲ ਵਿਭਾਗ ਨੇ ਟਵੀਟ ਕਰ ਕੇ ਇਸ ਘਟਨਾ ਦੀ ਜਾਣਕਾਰੀ ਦਿਤੀ। ਜਾਣਕਾਰੀ ਵਿਚ ਇਹ ਦਸਿਆ ਗਿਆ ਕਿ ਜ਼ਖ਼ਮੀਆਂ ਵਿਚੋਂ 21 ਨੂੰ ਵਿਭਿੰਨ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੇ ਨਿਰਮਾਣ ਕੰਮ ਵਿਚ ਲੱਗੇ ਕਾਮੇ ਹਨ। ਇਸ ਵਿਚ ਦਸਿਆ ਗਿਆ ਹੈ ਕਿ ਘੱਟੋ-ਘੱਟ 9 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਇਕ ਦੀ ਹਾਲਤ ਨਾਜੁਕ ਬਣੀ ਹੋਈ ਹੈ। ਨਿਰਮਾਣ ਕੰਮ ਦੇ ਦੌਰਾਨ ਮਚਾਨ ’ਤੇ ਫਸੇ ਕਰਮੀਆਂ ਨੂੰ ਖਿੜਕੀਆਂ ਦੇ ਰਸਤੇ ਬਚਾਇਆ ਗਿਆ। (ਪੀਟੀਆਈ)