ਮਿਸ਼ਨ 2022: ਪੰਜਾਬ ਦੇ ਵਕੀਲਾਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੀ ਗਲਬਾਤ 
Published : Dec 25, 2021, 6:39 pm IST
Updated : Dec 25, 2021, 6:39 pm IST
SHARE ARTICLE
Mission 2022: Arvind Kejriwal Talks To Punjab Lawyers
Mission 2022: Arvind Kejriwal Talks To Punjab Lawyers

ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ : ਅਰਵਿੰਦ ਕੇਜਰੀਵਾਲ

-ਵਕੀਲਾਂ ਲਈ ਅਦਾਲਤਾਂ 'ਚ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਅਤੇ ਵਕੀਲਾਂ ਸਮੇਤ ਪਰਿਵਾਰਾਂ ਨੂੰ ਮਿਲੇਗੀ ਬੀਮਾ ਸਹੂਲਤ

-ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਧੀਆਂ- ਪੁੱਤਾਂ ਨੂੰ ਰਾਜਨੀਤੀ ਵਿਚ ਆਉਣ ਦਾ ਮੌਕਾ ਦਿਤਾ: ਭਗਵੰਤ ਮਾਨ

ਸ੍ਰੀ ਅੰਮ੍ਰਿਤਸਰ/ ਚੰਡੀਗੜ੍ਹ : ''ਪੰਜਾਬ ਦੇ ਕਰੀਬ 80 ਹਜ਼ਾਰ ਵਕੀਲ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣੀ ਸਰਕਾਰ ਬਣਾਉਣਗੇ ਤਾਂ ਜੋ ਵਕੀਲ ਭਾਈਚਾਰੇ ਦੇ ਨਾਲ- ਨਾਲ ਪੰਜਾਬ ਅਤੇ ਜਨਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੈਂ ਤਾਂ ਵਕੀਲਾਂ ਨਾਲ ਰਿਸ਼ਤਾ ਜੋੜਨ ਲਈ ਆਇਆ ਹਾਂ , ਕਿਸੇ ਦਾ ਭਰਾ ਹਾਂ ਅਤੇ ਕਿਸੇ ਦਾ ਪੁੱਤਰ ਹਾਂ।''

Arriving in Amritsar, Arvind Kejriwal gave a guarantee to the lawyers of PunjabArriving in Amritsar, Arvind Kejriwal gave a guarantee to the lawyers of Punjab

ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਅੰਮ੍ਰਿਤਸਰ ਵਿਖੇ ਪਾਰਟੀ ਵਲੋਂ ਕਰਵਾਏ 'ਵਕੀਲ ਭਰਾਵਾਂ ਨਾਲ ਕੇਜਰੀਵਾਲ ਦੀ ਗੱਲਬਾਤ' ਪ੍ਰੋਗਰਾਮ ਦੌਰਾਨ ਸਾਂਝੇ ਕੀਤੇ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਸਮੇਤ ਦੇਸ਼ ਨੂੰ ਚੰਗਾ ਭਵਿੱਖ ਦੇ ਸਕਦੀ ਹੈ। ਆਮ ਲੋਕਾਂ, ਵਕੀਲਾਂ, ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਜ਼ੋਰਾਂ ਸਿੰਘ (ਰਿਟਾ. ਜਸਟਿਸ), ਅੰਮ੍ਰਿਤਸਰ ਬਾਰ ਐਸੋਸੀਏਸ਼ਨ  ਪ੍ਰਧਾਨ ਵਿਪਨ ਕੁਮਾਰ ਢੰਡ ਅਤੇ ਹੋਰ ਆਗੂ ਮੰਚ 'ਤੇ ਬਿਰਾਜਮਾਨ ਸਨ।

ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਸ੍ਰੀ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ ਸਮੇਤ ਸਮੁੱਚੇ ਪੰਜਾਬ ਵਿਚੋਂ ਆਏ ਵਕੀਲਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ,''ਦਿੱਲੀ ਵਿੱਚ ਵਕੀਲਾਂ ਨੇ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿਤਾ ਸੀ। ਇਸੇ ਲਈ ਜਦੋਂ 'ਆਪ' ਨੇ ਦੂਜੀ ਵਾਰ ਚੋਣ ਲੜੀ ਤਾਂ 70 ਵਿਚੋਂ 67 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਸੀ। ਭਾਜਪਾ ਵਲੋਂ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ 'ਆਪ' ਦੇ ਵਕੀਲ ਉਮੀਦਵਾਰ ਨੇ ਹੀ ਹਰਾਇਆ ਸੀ।''

Arriving in Amritsar, Arvind Kejriwal gave a guarantee to the lawyers of PunjabArriving in Amritsar, Arvind Kejriwal gave a guarantee to the lawyers of Punjab

ਕੇਜਰੀਵਾਲ ਨੇ ਨਾਲ ਹੀ ਦੱਸਿਆ ਕਿ ਦਿੱਲੀ ਵਿਚ ਸਰਕਾਰ ਬਣਨ ਤੋਂ ਬਾਅਦ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ। ਵਕੀਲਾਂ ਲਈ ਅਦਾਲਤਾਂ ਵਿਚ ਚੈਂਬਰ ਬਣਾਏ ਗਏ ਵਕੀਲਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਮੈਡੀਕਲ ਅਤੇ 'ਲਾਈਫ਼ ਰਿਸਕ' ਬੀਮਾ ਕਵਰ ਦੀ ਸਹੂਲਤ ਦਿਤੀ ਗਈ, ਜਿਸ ਕਰਕੇ ਜਦੋਂ ਕੋਰੋਨਾ ਮਹਾਂਮਾਰੀ ਫੈਲੀ ਤਾਂ ਦਿੱਲੀ ਦੇ ਕਰੀਬ 130 ਵਕੀਲਾਂ ਦੀ ਬੇਵਕਤੀ ਅਤੇ ਦੁੱਖ ਦਾਇਕ ਮੌਤ ਹੋਈ, ਤਾਂ ਸਰਕਾਰ ਵਲੋਂ ਕਰਵਾਏ ਬੀਮੇ ਦੀ ਪੀੜਤ ਪਰਿਵਾਰਾਂ ਨੂੰ 10- 10 ਲੱਖ ਰੁਪਏ ਦੀ ਆਰਥਿਕ ਮਦਦ ਮਿਲੀ। ਜਦੋਂ ਕਿ ਇਲਾਜ ਕਰਾਉਣ ਵਾਲੇ 1150 ਵਕੀਲਾਂ ਨੂੰ ਕਰੀਬ 9 ਕਰੋੜ ਰੁਪਏ ਦੀ ਰਾਹਤ ਮਿਲੀ,ਕਿਉਂਕਿ ਮੈਡੀਕਲ ਬੀਮੇ ਦੇ ਤਹਿਤ ਇਲਾਜ ਦੇ ਖ਼ਰਚੇ ਬੀਮਾ ਕੰਪਨੀ ਵੱਲੋਂ ਅਦਾ ਕੀਤੇ ਗਏ।

ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਸਮੁੱਚੇ ਵਕੀਲ ਭਾਈਚਾਰੇ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ, '' ਪੰਜਾਬ ਵਿਚ ਆਮ ਆਦਮੀ ਪਾਰਟੀ  ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ। ਵਕੀਲਾਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਵਕੀਲਾਂ ਸਮੇਤ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂਗੇ।'' ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਵਕੀਲਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।  ਅਦਾਲਤਾਂ ਵਿਚ ਵਕੀਲਾਂ ਲਈ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ ਸਥਾਪਤ ਕਰਨ ਦੇ ਨਾਲ- ਨਾਲ ਵਕੀਲਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਹਰ ਤਰਾਂ ਦਾ ਬੀਮਾ ਵੀ ਦਿੱਤਾ ਜਾਵੇਗਾ।

Arriving in Amritsar, Arvind Kejriwal gave a guarantee to the lawyers of PunjabArriving in Amritsar, Arvind Kejriwal gave a guarantee to the lawyers of Punjab

ਇਸ ਮੌਕੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਦੀ ਸਭਾ ਵਿਚ ਆਉਣ 'ਤੇ ਧੰਨਵਾਦ ਕਰਦਿਆਂ ਕਿਹਾ, ''ਆਮ ਆਦਮੀ ਪਾਰਟੀ ਵਿਚ ਵਕੀਲ, ਪੱਤਰਕਾਰ, ਕਲਾਕਾਰ, ਅਧਿਆਪਕ ਅਤੇ ਬੇਰੁਜ਼ਗਾਰ ਨੌਜਵਾਨ ਸਭ ਤੋਂ ਜ਼ਿਆਦਾ ਹਨ, ਕਿਉਂਕਿ ਆਮ ਆਦਮੀ ਪਾਰਟੀ ਦੂਜੀਆਂ ਰਵਾਇਤੀ ਪਾਰਟੀਆਂ ਵਾਂਗ ਚਾਚੇ- ਤਾਇਆਂ ਦੇ ਪੁੱਤਾਂ, ਭਤੀਜਿਆਂ ਅਤੇ ਜੀਜੇ- ਸਾਲਿਆਂ ਨੂੰ ਤਰਜ਼ੀਹ ਨਹੀਂ ਦਿੰਦੀ। 'ਆਪ' ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਪ੍ਰਦਾਨ ਕੀਤਾ ਹੈ।''

ਮਾਨ ਨੇ ਕਿਹਾ ਅਰਵਿੰਦ ਕੇਜਰੀਵਾਲ ਉਹੀ ਗੱਲ ਕਰਦੇ ਹਨ, ਜਿਹੜੀ ਗੱਲ ਉਹ ਪੂਰੀ ਕਰ ਸਕਦੇ ਹਨ। ਨਾ ਕਿ ਪਾਣੀ 'ਤੇ ਬੱਸਾਂ ਚਲਾਉਣ ਜਾਂ ਚੰਨ 'ਤੇ ਰੈਲੀਆਂ ਕਰਨ ਜਿਹੀਆਂ ਗੱਲਾਂ ਕਰਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਮਾਫ਼ੀਆ ਰਾਜ ਦਾ ਹਿੱਸਾ ਨਹੀਂ ਬਣੇਗੀ, ਸਗੋਂ ਆਮ ਲੋਕਾਂ ਦੇ ਦੁੱਖ ਦਰਦਾਂ ਦਾ ਹਿੱਸਾ ਜ਼ਰੂਰ ਬਣੇਗੀ।

Arriving in Amritsar, Arvind Kejriwal gave a guarantee to the lawyers of PunjabArriving in Amritsar, Arvind Kejriwal gave a guarantee to the lawyers of Punjab

ਇਸ ਤੋਂ ਪਹਿਲਾ 'ਆਪ' ਦੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ (ਰਿਟਾ. ਜਸਟਿਸ) ਜ਼ੋਰਾਂ ਸਿੰਘ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਢੰਡ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਆਪ' ਲੀਗਲ ਸੈਲ ਦੇ ਉਪ ਪ੍ਰਧਾਨ ਨਵਦੀਪ ਸਿੰਘ ਜੀਦਾ, ਸੂਬਾ ਸਕੱਤਰ ਕਸ਼ਮੀਰ ਸਿੰਘ ਮੱਲੀ, ਸੰਯੁਕਤ ਸਕੱਤਰ ਨਰਿੰਦਰ ਸਿੰਘ ਟਿਵਾਣਾ, ਸਾਬਕਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਪਰਮਿੰਦਰ ਸਿੰਘ ਸੇਠੀ,ਇੰਦਰਪ੍ਰੀਤ ਸਿੰਘ ਅਨੰਦ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਲੀਗਲ ਸੈਲ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement