
NIA ਨੂੰ ਸ਼ੱਕ ਸੀ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰਾਂ ਨੂੰ ਮੰਗਵਾਉਣ ਦਾ ਗੋਰਖ ਧੰਦਾ ਜੇਲ੍ਹ ਵਿੱਚ ਬੈਠੇ ਗੈਂਗਸਟਰ ਅਤੇ ਤਸਕਰ ਹੀ ਕਰ ਰਹੇ ਹਨ..
ਅੰਮ੍ਰਿਤਸਰ: ਕੇਂਦਰੀ ਜੇਲ੍ਹ ਵਿਚ NIA ਦੀਆਂ ਟੀਮਾਂ ਨੇ ਰਾਤ 10 ਵਜੇ ਤੱਕ ਚੈਕਿੰਗ ਕੀਤੀ। NIA ਨੂੰ ਸ਼ੱਕ ਸੀ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰਾਂ ਨੂੰ ਮੰਗਵਾਉਣ ਦਾ ਗੋਰਖ ਧੰਦਾ ਜੇਲ੍ਹ ਵਿੱਚ ਬੈਠੇ ਗੈਂਗਸਟਰ ਅਤੇ ਤਸਕਰ ਹੀ ਕਰ ਰਹੇ ਹਨ।
NIA ਦੀਆਂ ਟੀਮਾਂ ਵੱਲੋਂ ਸਿਰਫ਼ ਗੈਂਗਸਟਰਾਂ ਦੇ ਘਰਾਂ ਤੱਕ ਹੀ ਦਬਿਸ਼ ਦਿੱਤੀ ਜਾਂਦੀ ਸੀ, ਇਹ ਪਹਿਲਾ ਮੌਕਾ ਹੈ ਜਦ ਨੈਸ਼ਨਲ ਜਾਂਚ ਏਜੰਸੀ ਵੱਲੋਂ ਜੇਲ੍ਹ ਅੰਦਰ ਰੇਡ ਕੀਤੀ ਗਈ ਹੈ। NIA ਟੀਮ ਵੱਲੋਂ ਜੇਲ੍ਹ ਦੇ ਅੰਦਰੋਂ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ,ਜਿਹੜੇ NIA ਦੀ ਟੀਮ ਆਪਣੇ ਨਾਲ ਜਾਂਚ ਲਈ ਨਾਲ ਲੈ ਗਈ ਹੈ।
ਜੇਲ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਟੈਰਰ ਫੰਡਿੰਗ ਦੇ ਚੱਲਦਿਆਂ ਐੱਨ.ਆਈ.ਏ. ਸਬੂਤ ਇਕੱਠੇ ਕਰਨ 'ਚ ਲੱਗੀ ਹੋਈ ਹੈ। ਜਿਸ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਐੱਨ.ਆਈ.ਏ. ਨੂੰ ਅੱਤਵਾਦੀ ਫੰਡਿੰਗ ਨੂੰ ਲੈ ਕੇ ਇਨਪੁਟ ਮਿਲੀ ਹੈ, ਜਿਸ ਕਾਰਨ ਐੱਨ.ਆਈ.ਏ. ਨੇ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਐੱਨ.ਆਈ.ਏ. ਵੱਲੋਂ ਪੰਜਾਬ 'ਚ 8 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਕਈ ਥਾਵਾਂ 'ਤੇ ਐੱਨ.ਆਈ.ਏ. ਜਾਂਚ ਕਰ ਰਹੀ ਹੈ। ਕੱਲ੍ਹ ਵੀ ਜੰਮੂ 'ਚ 2 ਥਾਵਾਂ 'ਤੇ ਐੱਨ.ਆਈ.ਏ. ਨੇ ਛਾਪਾ ਮਾਰਿਆ ਸੀ।